Karan Aujla- Raka Controversy: ਪੰਜਾਬੀ ਗਾਇਕ ਕਰਨ ਔਜਲਾ ਅਤੇ ਰਾਕਾ ਦੇ ਨਾਂਅ ਤੋਂ ਜ਼ਿਆਦਾਤਰ ਲੋਕ ਜਾਣੂ ਹਨ। ਜਿੱਥੇ ਕਰਨ ਔਜਲਾ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਵਿਚਾਲੇ ਆਪਣਾ ਜਲਵਾ ਦਿਖਾ ਰਿਹਾ ਹੈ, ਉੱਥੇ ਹੀ ਗਾਇਕ ਰਾਕਾ ਦੀ ਪ੍ਰਸਿੱਧੀ ਘੱਟ ਨਹੀਂ ਹੈ। ਦੋਵਾਂ ਹੀ ਗਾਇਕਾ ਵੱਲੋਂ ਗਾਏ ਗੀਤਾਂ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ। ਪਰ ਇਨ੍ਹਾਂ ਦੋਵਾਂ ਵਿਚਾਲੇ ਆਖਿਰ ਕੀ ਵਿਵਾਦ ਚੱਲ ਰਿਹਾ ਹੈ, ਅਤੇ ਦੋਵੇਂ ਇੱਕ-ਦੂਜੇ ਨੂੰ ਸੋਸ਼ਲ ਮੀਡੀਆ ਉੱਪਰ ਅਤੇ ਗੀਤਾਂ ਰਾਹੀਂ ਕਿਉਂ ਜ਼ਲੀਲ ਕਰ ਰਹੇ ਹਨ, ਇਹ ਜਾਣਨ ਲਈ ਪੜ੍ਹੋ ਪੂਰੀ ਖਬਰ... ਦਰਅਸਲ, ਹਾਲ ਹੀ ਵਿੱਚ ਗਾਇਕ ਰਾਕਾ ਦੀ ਈਪੀ 'On My Own' ਰਿਲੀਜ਼ ਹੋਈ ਹੈ। ਜਿਸ ਵਿੱਚ ਰਾਕਾ ਵੱਲੋਂ ਕਰਨ ਔਜਲਾ ਉੱਪਰ ਤੰਜ ਕੱਸਿਆ ਗਿਆ ਹੈ। ਇਨ੍ਹਾਂ ਦੋਵਾਂ ਵਿਚਾਲੇ ਗੀਤਾਂ ਦੀ ਕੰਪੋਜ਼ਿਸ਼ਨ ਨੂੰ ਕਾੱਪੀ ਕਰਨ ਦੇ ਚੱਲਦੇ ਵਿਵਾਦਿਤ ਗੱਲਾਂ ਹੋ ਰਹੀਆਂ ਹਨ। ਦੋਵਾਂ ਵਿਚਾਲੇ ਸੋਸ਼ਲ ਮੀਡੀਆ ਵਾਰ ਜਾਰੀ ਹੈ। ਪਹਿਲਾਂ ਜਿੱਥੇ ਰਾਕਾ ਨੇ ਆਪਣੇ ਨਵੇਂ ਗੀਤ ਰਾਹੀ ਕਰਨ ਨੂੰ ਠੋਕਵਾਂ ਜਵਾਬ ਦਿੱਤਾ ਉੱਥੇ ਹੀ ਕਰਨ ਔਜਲਾ ਵੱਲੋਂ ਵੀ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ। ਪੰਜਾਬੀ ਗਾਇਕ ਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਕਰਨ ਔਜਲਾ ਆਪਣੇ ਨਹੁੰ ਦਿਖਾ ਕਹਿ ਰਿਹਾ ਹੈ ਕਿ ਉਹ ਇਸਦੇ ਵਰਗਾ ਵੀ ਨਹੀਂ ਹੈ। ਗਾਇਕ ਰਾਕਾ ਨੇ ਕਰਨ ਔਜਲਾ ਤੇ ਕਮੈਂਟ ਕਰ ਕਿਹਾ ਸੀ ਕਿ ਉਹ ਵੀ ਗੀਤਾਂ ਦੀ ਕੰਪੋਜ਼ਿਸ਼ਨ ਕਾੱਪੀ ਕਰਦਾ ਹੈ। ਜਿਵੇਂ ਕੁਲਦੀਪ ਮਾਣਕ ਦੇ ਗੀਤ ਦੀ ਕੀਤੀ ਸੀ। ਜਿਸ ਤੋਂ ਕਰਨ ਔਜਲਾ ਨੇ ਗੀਤ Take It Easy ਦੀ ਕੰਪੋਜ਼ਿਸ਼ਨ ਕਾੱਪੀ ਕੀਤੀ। ਇਸਦੇ ਨਾਲ ਹੀ ਰਾਕਾ ਨੇ ਕਿਹਾ ਕਿ ਰੱਬਾ ਦੋ ਕੁੁ ਸਾਲ ਰੱਖੀ ਚੱਲਦੇ ਤੂੰ ਸਾਹ, ਇਨ੍ਹਾਂ ਟੇਢਿਆ ਨੂੰ ਮੈਂ ਪਾ ਕੇ ਛੱਡੂਗਾਂ ਸਿੱਧੇ ਰਾਹ।