Sruishty Mann wedding Reception Pics: ਇੱਕ ਤੋਂ ਬਾਅਦ ਇੱਕ ਕਈ ਪੰਜਾਬੀਆਂ ਸਿਤਾਰਿਆਂ ਨੇ ਗੁੱਪਚੁੱਪ ਤਰੀਕੇ ਨਾਲ ਵਿਆਹ ਕਰਵਾਇਆ। ਜਿਨ੍ਹਾਂ ਦੇ ਫੰਕਸ਼ਨਜ਼ ਨਾਲ ਜੁੜੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਸ ਵਿਚਾਲੇ ਪੰਜਾਬੀ ਮਾਡਲ ਅਤੇ ਅਦਾਕਾਰਾ ਸ਼ਰੁਸ਼ਟੀ ਮਾਨ ਵੱਲੋਂ ਆਪਣੀ ਵੈਡਿੰਗ ਰਿਸੈਪਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ ਵਿੱਚ ਸ਼ਰੁਸ਼ਟੀ ਆਪਣੇ ਪਤੀ ਅਰਸ਼ ਬੱਲ ਨਾਲ ਬੇਹੱਦ ਖੂਬਸੂਰਤ ਲੁੱਕ ਵਿੱਚ ਵਿਖਾਈ ਦੇ ਰਹੀ ਹੈ। ਉਸਦਾ ਇਹ ਅੰਦਾਜ਼ ਹਰ ਕਿਸੇ ਦਾ ਮਨ ਮੋਹ ਰਿਹਾ ਹੈ। ਦੱਸ ਦੇਈਏ ਕਿ ਸ਼ਰੁਸ਼ਟੀ ਦੇ ਵਿਆਹ (Wedding Pics) ਦੀਆਂ ਰਸਮਾਂ ਦੇ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਏ ਸੀ। ਹੁਣ ਰਿਸੈਪਸ਼ਨ ਦੀਆਂ ਤਸਵੀਰਾਂ ਹਰ ਪਾਸੇ ਛਾਈਆਂ ਹੋਈਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸ਼ਰੁਸ਼ਟੀ ਨੇ ਦਿਲਚਸਪ ਕੈਪਸ਼ਨ ਦਿੱਤਾ ਹੈ। ਜਿਸ ਨੂੰ ਸ਼ੇਅਰ ਕਰਦਿਆ ਉਸ ਨੇ ਦੱਸਿਆ ਕੀ ਸਾਡਾ ਸੁਪਨਾ ਸੱਚ ਹੋ ਗਿਆ ਹੈ। ਸ਼ਰੁਸ਼ਟੀ ਨੇ ਲਿਖਿਆ, 07/01/2024 ਸਾਡੇ ਲਾਵਾਂ ਤੋਂ ਅਗਲੇ ਦਿਨ ਸਾਡਾ ਸਵਾਗਤ ਸਾਡੇ ਅਜ਼ੀਜ਼ਾਂ ਅਤੇ ਹੋਰ ਬਹੁਤ ਸਾਰੀਆਂ ਅਸੀਸਾਂ ਅਤੇ ਹਾਸੇ ਨਾਲ ਭਰਿਆ ਰਿਹਾ। ਸਮੇਂ, ਪਿਆਰ ਅਤੇ ਨਿੱਘੀਆਂ ਸ਼ੁਭਕਾਮਨਾਵਾਂ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਹ ਅਸਲ ਵਿੱਚ ਸਾਡੇ ਲਈ ਬਹੁਤ ਮਾਇਨੇ ਰੱਖਦਾ ਹੈ 🫶🏼 ਤੁਹਾਡਾ ਧੰਨਵਾਦ ✨ ਜਾਣਕਾਰੀ ਮੁਤਾਬਕ ਸ਼ਰੁਸ਼ਟੀ ਮਾਨ ਦਾ ਪਤੀ Arsh Bal ਬਠਿੰਡਾ ਤੋਂ ਸਰਪੰਚ, ਇੱਕ ਸਮਾਜਿਕ ਕਾਰਜਕਰਤਾ, ਅਤੇ ਨੇਤਾ ਹੈ। ਉਨ੍ਹਾਂ ਦੀ ਇੰਸਟਾਗ੍ਰਾਮ ਬਾਇਓ ਵਿੱਚ ਤੁਸੀ ਕੈਪਸ਼ਨ ਵਿੱਚ ਵੇਖ ਸਕਦੇ ਹੋ। ਇਸ ਤੋਂ ਇਲਾਵਾ ਆਪਣੇ ਸਟਾਈਲ ਅਤੇ ਲੁੱਕ ਦੇ ਚੱਲਦੇ ਉਹ ਅਕਸਰ ਸੁਰਖੀਆਂ ਵਿੱਚ ਵੀ ਰਹਿੰਦੇ ਹਨ।