Diljit Dosanjh New Post: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਸੰਗੀਤ ਜਗਤ ਦਾ ਉਹ ਨਾਂਅ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਸਾਲ 2023 ਵਿੱਚ ਕਲਾਕਾਰ ਨੇ ਖੂਬ ਨਾਮ ਕਮਾਇਆ। ਦੱਸ ਦੇਈਏ ਕਿ ਕੋਚੈਲਾ 'ਚ ਪਰਫਾਰਮ ਨਾਲ ਵਾਹੋ-ਵਾਹੀ ਖੱਟਣ ਵਾਲੇ ਕਲਾਕਾਰ ਨੇ ਗਲੋਬਲ ਸਟਾਰ ਬਣ ਪੰਜਾਬੀਆਂ ਦਾ ਨਾਂਅ ਰੌਸ਼ਨ ਕੀਤਾ। ਉਨ੍ਹਾਂ ਆਪਣੇ ਨਾਂਅ ਇੰਨੀਂ ਜ਼ਿਆਦਾ ਪ੍ਰਸਿੱਧੀ ਤੇ ਸ਼ੋਹਰਤ ਕੀਤੀ ਜਿਸਨੇ ਹਰ ਕਿਸੇ ਦਾ ਮਾਣ ਵਧਾਈਆ। ਦਿਲਜੀਤ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹੈ ਜਿਨ੍ਹਾਂ ਪਾਲੀਵੁੱਡ, ਬਾਲੀਵੁੱਡ ਤੋਂ ਲੈ ਹਾਲੀਵੁੱਡ ਵਿੱਚ ਵੀ ਆਪਣਾ ਜਲਵਾ ਦਿਖਾਇਆ। ਕਲਾਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦਾ ਹੈ। ਇਸ ਵਿਚਾਲੇ ਦਿਲਜੀਤ ਵੱਲੋਂ ਇੱਕ ਖਾਸ ਪੋਸਟ ਸ਼ੇਅਰ ਕੀਤੀ ਗਈ ਹੈ। ਦਰਅਸਲ, ਦਿਲਜੀਤ ਨੇ ਜੋ ਪੋਸਟ ਸ਼ੇਅਰ ਕੀਤੀ ਹੈ, ਉਸ ਵਿੱਚ ਕਲਾਕਾਰ ਦੀਆਂ ਸ਼ਾਨਦਾਰ ਤਸਵੀਰਾਂ ਨੇ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ। ਦਿਲਜੀਤ ਨੇ ਕਈ ਸ਼ਾਨਦਾਰ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, Tang Kardey.. Tera Rang Kardey.. 🌻 ਖਾਸ ਗੱਲ਼ ਇਹ ਹੈ ਕਿ ਦਿਲਜੀਤ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ। ਜਿਸ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ। ਵਰਕਫਰੰਟ ਦੀ ਗੱਲ ਕਰਿਏ ਤਾਂ ਦਿਲਜੀਤ ਆਪਣੀ ਅਪਕਮਿੰਗ ਫਿਲਮ ਜੱਟ ਐਂਡ ਜੂਲੀਅਟ 3 ਦੀ ਸ਼ੂਟਿੰਗ ਵਿੱਚ ਵਿਅਸਤ ਚੱਲ ਰਹੇ ਹਨ। ਇਸ ਵਿੱਚ ਇੱਕ ਵਾਰ ਫਿਰ ਤੋਂ ਦਿਲਜੀਤ ਨੀਰੂ ਬਾਜਵਾ ਨਾਲ ਸਕ੍ਰੀਨ ਸ਼ੇਅਰ ਕਰਦੇ ਵਿਖਾਈ ਦੇਣਗੇ। ਦਿਲਜੀਤ ਅਤੇ ਨੀਰੂ ਤੋਂ ਇਲਾਵਾ ਇਸ ਫਿਲਮ ਵਿੱਚ ਜੈਸਮੀਨ ਬਾਜਵਾ ਅਹਿਮ ਭੂਮਿਕਾ ਵਿੱਚ ਨਜ਼ਰ ਆਏਗੀ। ਇਹ ਫਿਲਮ 28 ਜੂਨ 2024 ਨੂੰ ਰਿਲੀਜ਼ ਹੋਏਗੀ।