Punjabi Celebs First Lohri 2024 After Marriage: ਲੋਹੜੀ ਦਾ ਤਿਉਹਾਰ ਪੰਜਾਬ ਅਤੇ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਪੰਜਾਬੀਆਂ ਵਿਚਾਲੇ ਨਵੇਂ ਸਾਲ ਦੇ ਤਿਉਹਾਰਾਂ ਦੀ ਸ਼ੁਰੂਆਤ ਲੋਹੜੀ ਦੇ ਤਿਉਹਾਰ ਨਾਲ ਸ਼ੁਰੂ ਹੁੰਦੀ ਹੈ। ਇਸ ਵਿਚਾਲੇ ਅਸੀ ਤੁਹਾਨੂੰ ਉਨ੍ਹਾਂ ਪੰਜਾਬੀ ਸਿਤਾਰਿਆਂ ਬਾਰੇ ਦੱਸਣ ਜਾ ਰਹੇ ਹਾਂ, ਜੋ ਵਿਆਹ ਤੋਂ ਬਾਅਦ ਪਹਿਲੀ ਵਾਰ ਇਕੱਠੇ ਲੋਹੜੀ ਮਨਾਉਂਦੇ ਹੋਏ ਵਿਖਾਈ ਦੇਣਗੇ। ਇਸ ਲਿਸਟ ਵਿੱਚ ਸਭ ਤੋਂ ਪਹਿਲਾਂ ਨਾਂਅ ਪੰਜਾਬੀ ਗਾਇਕ ਕਰਨ ਔਜਲਾ ਦਾ ਹੈ। ਜਿਨ੍ਹਾਂ ਆਪਣੀ ਲੌਗ ਟਾਈਮ ਗਰਲਫ੍ਰੈਂਡ ਪਲਕ ਨਾਲ 2 ਮਾਰਚ 2023 ਨੂੰ ਗੁੱਪਚੁੱਪ ਵਿਆਹ ਕਰਵਾਇਆ। ਇਸ ਤੋਂ ਬਾਅਦ ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਦੀ ਭੈਣ ਜੈਸਮੀਨ ਅਖਤਰ ਦਾ ਵਿਆਹ ਵੀ ਇਸੇ ਸਾਲ ਹੋਇਆ। ਦੱਸ ਦੇਈਏ ਕਿ ਜੈਸਮੀਨ ਦਾ ਵਿਆਹ ਲਾਲੀ ਕਾਹਲੋਂ ਨਾਲ ਸਾਲ 2023 ਅਪ੍ਰੈਲ ਮਹੀਨੇ ਵਿਆਹ ਹੋਇਆ। ਇਸ ਤੋਂ ਇਲਾਵਾ ਪੰਜਾਬੀ ਗਾਇਕ ਗੁਰਨਾਮ ਭੁੱਲਰ ਦਾ ਵਿਆਹ ਸਾਲ 2023 ਵਿੱਚ ਹੋਇਆ। ਹਾਲਾਂਕਿ ਗਾਇਕ ਨੇ ਗੁੱਪਚੁੱਪ ਤਰੀਕੇ ਨਾਲ ਵਿਆਹ ਕਰਵਾਇਆ, ਜਿਸ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਏ। ਪੰਜਾਬੀ ਗਾਇਕ A kay ਦਾ ਵਿਆਹ ਵੀ ਸਾਲ 2023 ਵਿੱਚ ਹੋਇਆ। ਦੱਸ ਦੇਈਏ ਕਿ ਉਨ੍ਹਾਂ ਦੀ ਵੀ ਵਿਆਹ ਤੋਂ ਬਾਅਦ ਇਹ ਪਹਿਲੀ ਲੋਹੜੀ ਹੋਏਗੀ। ਇਸ ਤੋਂ ਇਲਾਵਾ ਪੰਜਾਬੀ ਮਾਡਲ ਸ਼ਰੁਸ਼ਟੀ ਮਾਨ ਦਾ ਵਿਆਹ ਹਾਲ ਹੀ ਵਿੱਚ ਇਸੇ ਸਾਲ ਅਰਸ਼ ਬੱਲ ਨਾਲ ਹੋਇਆ ਹੈ। ਜੋ ਵਿਆਹ ਤੋਂ ਬਾਅਦ ਆਪਣੀ ਪਹਿਲੀ ਲੋਹੜੀ ਮਨਾਉਂਦੇ ਹੋਏ ਵਿਖਾਈ ਦਏਗੀ। ਦੱਸ ਦੇਈਏ ਕਿ ਪੰਜਾਬੀ ਗੀਤਕਾਰ, ਸੰਗੀਤਕਾਰ, ਅਤੇ ਗਾਇਕ ਲਾਡੀ ਚਾਹਲ ਦਾ ਨਵੰਬਰ ਮਹੀਨੇ ਵਿਆਹ ਹੋਇਆ। ਉਹ ਵੀ ਵਿਆਹ ਤੋਂ ਬਾਅਦ ਆਪਣੀ ਪਤਨੀ ਨਾਲ ਪਹਿਲੀ ਲੋਹੜੀ ਮਨਾਉਂਦੇ ਹੋਏ ਵਿਖਾਈ ਦੇਣਗੇ। ਪੰਜਾਬੀ ਗਾਇਕ ਅਤੇ ਫਿਲਮ ਨਿਰਦੇਸ਼ਕ ਪਰਮੀਸ਼ ਵਰਮਾ ਦੇ ਭਰਾ ਸੁਖਨ ਵਰਮਾ ਦਾ ਵਿਆਹ ਵੀ ਹਾਲ ਹੀ ਵਿੱਚ ਹੋਇਆ। ਉਹ ਵੀ ਤਾਨੀਆ ਨਾਲ ਵਿਆਹ ਤੋਂ ਬਾਅਦ ਪਹਿਲੀ ਲੋਹੜੀ ਮਨਾਉਂਦੇ ਹੋਏ ਨਜ਼ਰ ਆਉਣਗੇ।