ਬਾਲੀਵੁੱਡ ਤੇ ਪਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਦਾ ਨਾਂ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਗਾਇਕਾ ਨੇ ਬੜੀ ਮੇਹਨਤ ਤੇ ਸੰਘਰਸ਼ ਦੇ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ ਬਾਲੀਵੁੱਡ ਇੰਡਸਟਰੀ ਨੂੰ ਅਨੇਕਾਂ ਹਿੱਟ ਗੀਤ ਦਿੱਤੇ ਹਨ। ਨੇਹਾ ਕੱਕੜ ਤੇ ਉਸ ਦਾ ਪਤੀ ਰੋਹਨਪ੍ਰੀਤ ਸਿੰਘ ਵੈਲੇਨਟਾਈਨ ਡੇਅ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਖਾਸ ਤੋਹਫਾ ਦੇਣ ਜਾ ਰਹੇ ਹਨ। ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਇੰਡਸਟਰੀ ਦੇ ਸਭ ਤੋਂ ਪਿਆਰੇ ਜੋੜਿਆਂ ਵਿੱਚੋਂ ਇੱਕ ਹਨ। ਉਹ ਆਪਣੇ ਗੀਤਾਂ ਦੇ ਨਾਲ-ਨਾਲ ਕਿਊਟਨੇਸ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹਿੰਦੇ ਹਨ। ਇਨ੍ਹੀਂ ਦਿਨੀਂ ਇਹ ਕਪਲ ਵੀ ਪਿਆਰ ਦੇ ਹਫ਼ਤੇ ਦਾ ਜਸ਼ਨ ਮਨਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਸ ਹਫ਼ਤੇ ਵਿਚਕਾਰ ਹੀ ਇਹ ਦਰਸ਼ਕਾਂ ਨੂੰ ਖਾਸ ਤੋਹਫ਼ਾ ਦੇਣ ਵਾਲੇ ਹਨ। ਜਿਸਦਾ ਐਲਾਨ ਦੋਵਾਂ ਕਲਾਕਾਰਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਕੀਤਾ ਹੈ। ਇਸਦੇ ਨਾਲ ਉਨ੍ਹਾਂ ਨੇ ਆਪਣੀ ਸ਼ਾਨਦਾਰ ਤਸਵੀਰ ਅਤੇ ਵੀਡੀਓ ਵੀ ਸਾਂਝੀ ਕੀਤੀ ਹੈ। ਦਰਅਸਲ, ਨੇਹਾ ਅਤੇ ਰੋਹਨਪ੍ਰੀਤ ਵੈਲਨਟਾਈਨ ਵੀਕ ਵਿਚਕਾਰ ਦਰਸ਼ਕਾਂ ਲਈ ਇੱਕ ਰੋਮਾਂਟਿਕ ਗੀਤ ਰਿਲੀਜ਼ ਕਰਨ ਵਾਲੇ ਹਨ। ਦੱਸ ਦੇਈਏ ਕਿ ਇਸ ਨਵੇਂ ਗੀਤ ਦਾ ਨਾਂਅ ਗਮ ਖੁਸ਼ੀਆਂ ਹੈ। ਜੋ ਕਿ 13 ਫਰਵਰੀ ਨੂੰ ਰਿਲੀਜ਼ ਹੋਵੇਗਾ।