Amy Jackson engaged: ਫਿਲਮ 2.0 ਫੇਮ ਅਦਾਕਾਰਾ ਐਮੀ ਜੈਕਸਨ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਅਦਾਕਾਰਾ ਨੇ ਆਪਣੇ ਬੁਆਏਫ੍ਰੈਂਡ ਨਾਲ ਮੰਗਣੀ ਕਰ ਲਈ ਹੈ। ਜਿਸ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਐਮੀ ਜੈਕਸਨ ਲੰਬੇ ਸਮੇਂ ਤੋਂ ਐਡ ਵੈਸਟਵਿਕ ਨੂੰ ਡੇਟ ਕਰ ਰਹੀ ਹੈ। ਦੋਵੇਂ ਅਕਸਰ ਇਕ-ਦੂਜੇ ਨਾਲ ਨਜ਼ਰ ਆਉਂਦੇ ਹਨ। ਇਸ ਦੌਰਾਨ ਖਬਰ ਹੈ ਕਿ ਐਮੀ ਨੇ ਆਪਣੇ ਬੁਆਏਫਰੈਂਡ ਐਡ ਨਾਲ ਮੰਗਣੀ ਕਰ ਲਈ ਹੈ, ਜਿਸ ਦੀਆਂ ਤਸਵੀਰਾਂ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਵੀ ਪੋਸਟ ਕੀਤੀਆਂ ਹਨ। ਐਡ ਵੈਸਟਵਿਕ ਨੇ ਬਰਫੀਲੀਆਂ ਵਾਦੀਆਂ ਦੇ ਵਿਚਕਾਰ ਐਮੀ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਅਤੇ ਉਸਨੂੰ ਆਪਣੇ ਗੋਡਿਆਂ ਭਾਰ ਬੈਠ ਇੱਕ ਅੰਗੂਠੀ ਪਹਿਨਾਈ। ਸਵਿਟਜ਼ਰਲੈਂਡ ਦੀਆਂ ਖੂਬਸੂਰਤ ਵਾਦੀਆਂ 'ਚ ਅਜਿਹੇ ਰੋਮਾਂਟਿਕ ਪ੍ਰਸਤਾਵ ਤੋਂ ਬਾਅਦ ਐਮੀ ਨੇ ਵੀ ਐਡ ਨਾਲ ਵਿਆਹ ਲਈ ਹਾਂ ਕਹਿ ਦਿੱਤੀ ਹੈ। ਓਰੀ, ਕਿਆਰਾ ਅਡਵਾਨੀ ਅਤੇ ਆਥੀਆ ਸ਼ੈੱਟੀ ਨੇ ਇਨ੍ਹਾਂ ਪ੍ਰਪੋਜ਼ਲ ਤਸਵੀਰਾਂ 'ਤੇ ਕਮੈਂਟ ਕਰਕੇ ਐਮੀ ਨੂੰ ਵਧਾਈ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਐਡ ਪੇਸ਼ੇ ਤੋਂ ਇੱਕ ਐਕਟਰ ਹੈ ਅਤੇ ਉਹ ਫਿਲਮ ਗੌਸਿਪ ਗਰਲ ਵਿੱਚ ਨਜ਼ਰ ਆ ਚੁੱਕੇ ਹਨ। ਐਮੀ ਨੇ ਸਾਲ 2022 ਵਿੱਚ ਐਡ ਨਾਲ ਆਪਣੇ ਰਿਸ਼ਤੇ ਦਾ ਐਲਾਨ ਕੀਤਾ ਸੀ। ਐਮੀ ਜੈਕਸਨ ਨੂੰ ਅਕਸ਼ੈ ਕੁਮਾਰ ਨਾਲ ਫਿਲਮ ਸਿੰਗ ਇਜ਼ ਬਲਿੰਗ ਵਿੱਚ ਵੇਖਿਆ ਗਿਆ ਸੀ।