ਟੀਵੀ ਦੇਖਣ ਵਿੱਚ ਕੋਈ ਨੁਕਸਾਨ ਨਹੀਂ ਹੈ ਪਰ ਟੀਵੀ ਦੇ ਸਾਹਮਣੇ ਜ਼ਿਆਦਾ ਦੇਰ ਤੱਕ ਬੈਠਣਾ ਨਾ ਸਿਰਫ਼ ਅੱਖਾਂ ਲਈ ਸਗੋਂ ਦਿਮਾਗ਼ ਲਈ ਵੀ ਖ਼ਤਰਨਾਕ ਮੰਨਿਆ ਜਾਂਦਾ ਹੈ। ਇਕ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਸਿਰਫ ਟੀਵੀ ਦੇ ਸਾਹਮਣੇ ਬੈਠਣਾ ਹੀ ਨਹੀਂ ਸਗੋਂ ਸੌਣਾ ਵੀ ਸਿਹਤ ਲਈ ਹਾਨੀਕਾਰਕ ਹੈ। ਬਹੁਤ ਸਾਰੇ ਲੋਕ ਟੀਵੀ ਦੇਖਦੇ ਹੋਏ ਸੌਂ ਜਾਂਦੇ ਹਨ ਜਿਸ ਦਾ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਰਿਸਰਚ ਮੁਤਾਬਕ ਸੌਣ ਤੋਂ ਪਹਿਲਾਂ ਟੀਵੀ ਦੇਖਣ ਨਾਲ ਨੀਂਦ ਖਰਾਬ ਹੋ ਜਾਂਦੀ ਹੈ ਅਤੇ ਤੇਜ਼ੀ ਨਾਲ ਭਾਰ ਵੀ ਵੱਧ ਸਕਦਾ ਹੈ। ਅਧਿਐਨ ਮੁਤਾਬਕ ਜੋ ਲੋਕ ਘੱਟ ਰੋਸ਼ਨੀ ਵਿੱਚ ਸੌਂਦੇ ਹਨ, ਉਨ੍ਹਾਂ ਵਿੱਚ ਸ਼ੂਗਰ, ਮੋਟਾਪਾ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਖ਼ਤਰਾ ਜ਼ਿਆਦਾ ਪਾਇਆ ਗਿਆ। ਖੋਜ 'ਚ ਇਹ ਗੱਲ ਸਾਹਮਣੇ ਆਈ ਕਿ ਜੋ ਲੋਕ ਟੀਵੀ ਜਾਂ ਸਮਾਰਟਫੋਨ ਨਾਲੋਂ ਘੱਟ ਰੋਸ਼ਨੀ ਵਿੱਚ ਸੌਂਦੇ ਸਨ ਉਹਨਾਂ ਵਿੱਚ ਅਗਲੀ ਸਵੇਰ ਨੂੰ ਇੰਸੁਲਿਨ ਪ੍ਰਤੀਰੋਧ ਵੱਧ ਹੁੰਦਾ ਹੈ। ਇਸ ਨਾਲ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਦੀ ਸਮਰੱਥਾ 'ਤੇ ਵੀ ਅਸਰ ਪਿਆ। ਰਾਤ ਨੂੰ TV ਲਾਈਟ ਮੇਲਾਟੋਨਿਨ ਦੇ ਪੱਧਰ ਨੂੰ ਘਟਾਉਣ ਦਾ ਕੰਮ ਕਰਦੀ ਹੈ। ਇਸ ਨਾਲ ਨੀਂਦ ਖਰਾਬ ਹੁੰਦੀ ਹੈ ਅਤੇ ਸ਼ੂਗਰ ਦੇ ਨਾਲ-ਨਾਲ ਹਾਈ ਬਲੱਡ ਪ੍ਰੈਸ਼ਰ ਦਾ ਖਤਰਾ ਵੀ ਵਧ ਜਾਂਦਾ ਹੈ। ਬੀ.ਪੀ., ਸ਼ੂਗਰ ਅਤੇ ਮੋਟਾਪੇ ਕਾਰਨ ਦਿਲ ਦੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। Artificial ਬਲੂ ਲਾਈਟ ਦੇ ਸੰਪਰਕ ਦੇ ਕਾਰਨ, ਮੇਲਾਟੋਨਿਨ ਨੂੰ ਦਬਾਇਆ ਜਾਂਦਾ ਹੈ ਤੇ ਵਿਅਕਤੀ ਚਾਹੇ ਵੀ ਸੌਂ ਨਹੀਂ ਸਕਦਾ। ਇਸ ਕਾਰਨ ਨੀਂਦ ਦੀ ਕਮੀ ਨਾਲ ਸਮੱਸਿਆਵਾਂ ਪੈਦਾ ਹੁੰਦੀਆਂ ਹਨ।