ਕੁਝ ਲੋਕਾਂ ਦੇ ਪਸੀਨੇ 'ਚੋਂ ਇੰਨੀ ਬਦਬੂ ਆਉਂਦੀ ਹੈ ਕਿ ਉਨ੍ਹਾਂ ਦੇ ਆਲੇ-ਦੁਆਲੇ ਖੜ੍ਹਨਾ ਵੀ ਮੁਸ਼ਕਿਲ ਹੋ ਜਾਂਦਾ ਹੈ।

ਪਸੀਨੇ ਦੀ ਬਦਬੂ ਵੀ ਕਈ ਲੋਕਾਂ ਲਈ ਨਮੋਸ਼ੀ ਦਾ ਕਾਰਨ ਬਣ ਜਾਂਦੀ ਹੈ ਅੱਜ ਅਸੀਂ ਜਾਣਾਂਗੇ ਕਿ ਪਸੀਨਾ ਕਿਉਂ ਆਉਂਦਾ ਹੈ...

ਜਦੋਂ ਸਰੀਰ ਦਾ ਤਾਪਮਾਨ ਵਧਦਾ ਹੈ ਤਾਂ ਪਸੀਨੇ ਦੀਆਂ ਗ੍ਰੰਥੀਆਂ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨ ਲਈ ਸਰਗਰਮ ਹੋ ਜਾਂਦੀਆਂ ਹਨ।

ਪਸੀਨਾ ਸਰੀਰ 'ਚੋਂ ਜ਼ਹਿਰੀਲੇ ਤੱਤ ਕੱਢਦਾ ਹੈ। ਇਸ 'ਚ ਨਮਕ, ਚੀਨੀ ਤੋਂ ਇਲਾਵਾ ਕੋਲੈਸਟ੍ਰਾਲ ਤੇ ਅਲਕੋਹਲ ਵਰਗੇ ਪਦਾਰਥ ਹੁੰਦੇ ਹਨ।

ਪਸੀਨਾ ਸਰੀਰ 'ਚੋਂ ਜ਼ਹਿਰੀਲੇ ਤੱਤ ਕੱਢਦਾ ਹੈ। ਇਸ 'ਚ ਨਮਕ, ਚੀਨੀ ਤੋਂ ਇਲਾਵਾ ਕੋਲੈਸਟ੍ਰਾਲ ਤੇ ਅਲਕੋਹਲ ਵਰਗੇ ਪਦਾਰਥ ਹੁੰਦੇ ਹਨ।

ਸਰੀਰ 'ਚੋਂ ਪਸੀਨਾ ਨਿਕਲਣ ਨਾਲ ਸਰੀਰ ਸਾਫ਼ ਹੁੰਦਾ ਹੈ ਅਤੇ ਸਾਰੇ ਅੰਗ ਵਧੀਆ ਤਰੀਕੇ ਨਾਲ ਕੰਮ ਕਰਦੇ ਹਨ।

ਪਸੀਨਾ ਹਰ ਇਕ ਨੂੰ ਆਉਂਦਾ ਹੈ, ਪਰ ਜੋ ਲੋਕ ਸ਼ੂਗਰ ਤੋਂ ਪੀੜਤ ਹਨ, ਉਨ੍ਹਾਂ ਦੇ ਪਸੀਨੇ 'ਚੋਂ ਅਜੀਬ ਜਿਹੀ ਬਦਬੂ ਆਉਂਦੀ ਹੈ।

ਜ਼ਿਆਦਾ ਮਸਾਲੇਦਾਰ ਭੋਜਨ ਖਾਣ ਨਾਲ ਵੀ ਤੁਹਾਡੇ ਪਸੀਨੇ 'ਚੋਂ ਇਕ ਵੱਖਰੀ ਤਰ੍ਹਾਂ ਦੀ ਬਦਬੂ ਆਉਣ ਲੱਗਦੀ ਹੈ।

ਜਦੋਂ ਤੁਹਾਡਾ ਥਾਇਰਾਇਡ ਓਵਰਐਕਟਿਵ ਹੁੰਦਾ ਹੈ, ਤਾਂ ਵੀ ਪਸੀਨੇ ਵਿੱਚੋਂ ਅਜੀਬ ਜਿਹੀ ਬਦਬੂ ਆਉਂਦੀ ਹੈ।

ਦਵਾਈਆਂ ਵਿੱਚ ਮੌਜੂਦ ਕੈਮੀਕਲ ਤੁਹਾਨੂੰ ਬਿਮਾਰੀ ਤੋਂ ਰਾਹਤ ਦਿੰਦੇ ਹਨ ਪਰ ਇਸ ਨਾਲ ਪਸੀਨੇ ਦੀ ਬਦਬੂ ਅਜੀਬ ਹੋ ਜਾਂਦੀ ਹੈ।

ਤਣਾਅ ਅਤੇ ਚਿੰਤਾ ਦਾ ਸ਼ਿਕਾਰ ਰਹਿਣ ਵਾਲੇ ਵਿਅਕਤੀ ਨੂੰ ਜ਼ਿਆਦਾ ਬਦਬੂਦਾਰ ਪਸੀਨਾ ਆਉਂਦਾ ਹੈ।

ਜੇਕਰ ਤੁਹਾਨੂੰ ਇਨ੍ਹਾਂ ਕਾਰਨਾਂ ਤੋਂ ਛੁੱਟ ਫਿਰ ਵੀ ਬਦਬੂ ਵਾਲਾ ਪਸੀਨਾ ਆਉਂਦਾ ਹੈ ਤਾਂ ਆਪਣੇ ਡਾਕਟਰ ਨਾਲ ਸੰਪਰਕ ਕਰੋ।