ਅੱਜ ਦੀ ਤਾਰੀਕ ਵਿੱਚ ਸਮ੍ਰਿਤੀ ਇੱਕ ਅਜਿਹੀ ਸ਼ਖਸੀਅਤ ਹੈ, ਜਿਸ ਨੇ ਅਦਾਕਾਰੀ ਤੋਂ ਲੈ ਕੇ ਰਾਜਨੀਤੀ ਦੀ ਦੁਨੀਆ ਤੱਕ ਆਪਣੀ ਕਾਬਲੀਅਤ ਦਾ ਝੰਡਾ ਲਹਿਰਾਇਆ ਹੈ।



ਹਾਲਾਂਕਿ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਕ ਸਮੇਂ ਉਨ੍ਹਾਂ ਦੇ ਬਾਰੇ ਵਿੱਚ ਅਜਿਹੀ ਭਵਿੱਖਬਾਣੀ ਕੀਤੀ ਗਈ ਸੀ, ਜਿਸ ਨੂੰ ਜਾਣ ਕੇ ਤੁਸੀਂ ਵਿਸ਼ਵਾਸ ਨਹੀਂ ਕਰੋਗੇ।



ਦਰਅਸਲ, ਇੱਕ ਜੋਤਸ਼ੀ ਨੇ ਸਮ੍ਰਿਤੀ ਇਰਾਨੀ ਬਾਰੇ ਭਵਿੱਖਬਾਣੀ ਕੀਤੀ ਸੀ ਕਿ ਇਹ ਲੜਕੀ ਆਪਣੀ ਜ਼ਿੰਦਗੀ ਵਿੱਚ ਕੁਝ ਨਹੀਂ ਕਰ ਸਕੇਗੀ।



ਇਹ ਕਹਾਣੀ ਉਸ ਸਮੇਂ ਦੀ ਹੈ, ਜਦੋਂ ਸਮ੍ਰਿਤੀ ਬਹੁਤ ਛੋਟੀ ਸੀ।



ਇਸ ਦੌਰਾਨ ਉਨ੍ਹਾਂ ਦੇ ਮਾਪਿਆਂ ਨੇ ਆਪਣੀਆਂ ਧੀਆਂ ਦਾ ਭਵਿੱਖ ਜਾਣਨ ਲਈ ਇੱਕ ਜੋਤਸ਼ੀ ਨੂੰ ਘਰ ਬੁਲਾਇਆ।



ਸਮ੍ਰਿਤੀ ਦੀ ਕੁੰਡਲੀ ਦੇਖਣ ਤੋਂ ਬਾਅਦ ਜੋਤਸ਼ੀ ਨੇ ਕਿਹਾ ਕਿ ਤੁਹਾਡੀ ਵੱਡੀ ਲੜਕੀ (ਸਮ੍ਰਿਤੀ ਇਰਾਨੀ) ਜ਼ਿੰਦਗੀ ਵਿੱਚ ਕੁਝ ਨਹੀਂ ਕਰ ਸਕੇਗੀ।



ਇਸ 'ਤੇ ਸਮ੍ਰਿਤੀ ਦੇ ਮਾਪੇ ਕਾਫੀ ਡਰ ਗਏ ਸੀ। ਇਸ 'ਤੇ ਸਮ੍ਰਿਤੀ ਨੇ ਜੋਤਿਸ਼ ਨੂੰ ਚੁਣੌਤੀ ਦਿੱਤੀ ਅੱਜ ਤੋਂ 10 ਸਾਲ ਬਾਅਦ ਤੁਸੀ ਮੈਨੂੰ ਦੇਖੋਗੇ।



ਇਸ ਤੋਂ ਬਾਅਦ ਸਮ੍ਰਿਤੀ ਨੇ ਇੰਨੀ ਮਿਹਨਤ ਕੀਤੀ ਕਿ ਜੋਤਿਸ਼ ਦੀ ਭਵਿੱਖਬਾਣੀ ਵੀ ਝੂਠੀ ਸਾਬਤ ਹੋ ਗਈ।



ਕਿਹਾ ਜਾਂਦਾ ਹੈ ਕਿ ਕਿਸੇ ਨੇ ਸਮ੍ਰਿਤੀ ਨੂੰ ਮਾਡਲਿੰਗ 'ਚ ਕਿਸਮਤ ਅਜ਼ਮਾਉਣ ਦੀ ਸਲਾਹ ਦਿੱਤੀ ਅਤੇ ਉਨ੍ਹਾਂ ਨੇ ਮੁੰਬਈ ਜਾਣ ਵਾਲੀ ਟ੍ਰੇਨ ਫੜ ਲਈ।



ਪਹਿਲਾਂ ਉਨ੍ਹਾਂ ਨੇ ਮਿਸ ਇੰਡੀਆ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਫਾਈਨਲਿਸਟ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਮੀਕਾ ਸਿੰਘ ਦੀ ਐਲਬਮ 'ਸਾਵਨ ਮੇਂ ਲਗ ਗਈ ਆਗ' ਦੇ ਗੀਤ 'ਬੋਲੀਆਂ' 'ਚ ਪਰਫਾਰਮ ਕਰਨ ਦਾ ਮੌਕਾ ਮਿਲਿਆ।