ਪੰਜਾਬੀ ਮਾਡਲ ਤੇ ਸਮਾਜਸੇਵੀ ਅਨਮੋਲ ਕਵਾਤਰਾ ਅਕਸਰ ਹੀ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ 'ਚ ਰਹਿੰਦਾ ਹੈ।



ਉਸ ਨੇ ਥੋੜੇ ਹੀ ਸਮੇਂ 'ਚ ਪੰਜਾਬੀਆਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ।



ਉਹ ਮਸੀਹਾ ਬਣ ਕੇ ਬੇਸਹਾਰਾ ਲੋਕਾਂ ਦੀ ਮਦਦ ਕਰਦਾ ਨਜ਼ਰ ਆਉਂਦਾ ਹੈ,



ਪਰ ਅਫਸੋਸ ਦੀ ਗੱਲ ਇਹ ਹੈ ਕਿ ਉਸ ਦੀ ਐਨਜੀਓ 'ਏਕ ਜ਼ਰੀਆ' ਕੋਲ ਹਾਲੇ ਤੱਕ ਕੋਈ ਆਪਣੀ ਬਿਲਡਿੰਗ ਨਹੀਂ ਹੈ।



ਇਸ ਗੱਲ ਤੋਂ ਨਾਰਾਜ਼ ਹੋ ਕੇ ਅਨਮੋਲ ਕਵਾਤਰਾ ਨੇ ਪੰਜਾਬ ਸਰਕਾਰ 'ਤੇ ਤਿੱਖੇ ਨਿਸ਼ਾਨੇ ਲਾਏ ਹਨ।



ਤੁਸੀਂ ਅਨਮੋਲ ਕਵਾਤਰਾ ਦੇ ਵੀਡੀਓਜ਼ 'ਚ ਦੇਖਿਆ ਹੋਣਾ ਕਿ ਉਹ ਅਕਸਰ ਸੜਕ 'ਤੇ ਹੀ ਲੋਕਾਂ ਨੂੰ ਮਿਲਦਾ ਹੈ।



ਪਿਛਲੇ ਕੁੱਝ ਦਿਨਾਂ ਤੋਂ ਮੀਂਹ ਨੇ ਪੰਜਾਬ ਦੀ ਹਾਲਤ ਖਰਾਬ ਕਰਕੇ ਰੱਖੀ ਹੋਈ ਹੈ। ਇਸ ਦੇ ਨਾਲ ਨਾਲ ਹੁਣ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੀ ਪੋਲ ਵੀ ਖੁੱਲਦੀ ਨਜ਼ਰ ਆ ਰਹੀ ਹੈ।



ਅਨਮੋਲ ਕਵਾਤਰਾ ਨੇ ਆਪਣੇ ਵੀਡੀਓ 'ਚ ਲੁਧਿਆਣਾ ਦੇ ਪੌਸ਼ ਏਰੀਆ ਮਾਡਲ ਟਾਊਨ ਦੀ ਮੀਂਹ ਤੋਂ ਬਾਅਦ ਮਾੜੀ ਹਾਲਤ ਦਿਖਾਈ।



ਵੀਡੀਓ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੜਕਾਂ 'ਤੇ ਥਾਂ-ਥਾਂ ਪਾਣੀ ਖੜਾ ਹੈ। ਇਸ ਦੇ ਨਾਲ ਹੀ ਅਨਮੋਲ ਵੀਡੀਓ 'ਚ ਪੰਜਾਬ ਸਰਕਾਰ 'ਤੇ ਤਿੱਖੇ ਤੰਜ ਕੱਸਦਾ ਵੀ ਨਜ਼ਰ ਆ ਰਿਹਾ ਹੈ।



ਕਾਬਿਲੇਗ਼ੌਰ ਹੈ ਕਿ ਅਨਮੋਲ ਕਵਾਤਰਾ ਨੇ ਆਪਣਾ ਸਫਲਾ ਮਾਡਲੰਿੰਗ ਕਰੀਅਰ ਛੱਡ ਕੇ ਲੋਕ ਭਲਾਈ ਤੇ ਸਮਾਜ ਸੇਵਾ ਨਾਲ ਜੁੜਨ ਦਾ ਫੈਸਲਾ ਕੀਤਾ।