ਪੰਜਾਬ ਵਿੱਚ ਅੱਜ ਤੋਂ ਬਿਜਲੀ ਦਰਾਂ ਵਧ ਗਈਆਂ ਹਨ। ਇਸ ਦੇ ਨਾਲ ਹੀ ਗਰਮੀ ਨੇ ਵੀ ਜ਼ੋਰ ਫੜ ਲਿਆ ਹੈ। ਏਸੀ ਤੇ ਕੂਲਰ ਚੱਲਣੇ ਸ਼ੁਰੂ ਹੋ ਗਏ ਹਨ।



ਇਸ ਲਈ ਸਭ ਨੂੰ ਡਰ ਸਤਾਉਣ ਲੱਗਾ ਹੈ ਕਿ ਅਗਲੀ ਵਾਰ ਬਿਜਲੀ ਦਾ ਬਿੱਲ ਮੋਟਾ ਆਏਗਾ ਕਿਉਂਕਿ ਬਿਜਲੀ ਦੀ ਖਪਤ 600 ਯੂਨਿਟਾਂ ਤੋਂ ਵਧਣੀ ਤੈਅ ਹੈ।



ਦਰਅਸਲ ਸਰਦੀਆਂ ਵਿੱਚ ਤਾਂ ਬਹੁਤੇ ਲੋਕਾਂ ਦੇ ਬਿਜਲੀ ਬਿੱਲ 600 ਯੂਨਿਟਾਂ ਤੋਂ ਘੱਟ ਹੀ ਰਹੇ ਹਨ ਪਰ ਗਰਮੀਆਂ ਵਿੱਚ ਏਸੀ ਚੱਲਣ ਨਾਲ ਬਿਜਲੀ ਬਿੱਲ ਦਾ ਵੱਡਾ ਝਟਕਾ ਲੱਗਣਾ ਤੈਅ ਹੈ।



ਇਹ ਆਮ ਜਿਹੀ ਗੱਲ ਹੈ ਕਿ ਗਰਮੀ ਤੋਂ ਰਾਹਤ ਪਾਉਣ ਲਈ ਪੱਖੇ, ਏਸੀ ਤੇ ਕੂਲਰਾਂ ਦੀ ਲੋੜ ਪੈਂਦੀ ਹੈ ਤੇ ਬਿਜਲੀ ਦੀ ਖਪਤ ਵੀ ਵਧ ਜਾਂਦੀ ਹੈ।



ਪਰ ਇੱਕ ਕੰਮ ਕਰਨ ਨਾਲ ਤੁਸੀਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਲਈ ਤੁਹਾਨੂੰ ਆਪਣੇ ਘਰ ਵਿੱਚ ਸੋਲਰ ਏਸੀ (Solar AC) ਲਾਉਣਾ ਹੋਵੇਗਾ।



ਸੋਲਰ ਏਸੀ ਲਾ ਕੇ ਤੁਸੀਂ ਮਹਿੰਗੀ ਬਿਜਲੀ ਤੋਂ ਛੁਟਕਾਰਾ ਪਾ ਸਕਦੇ ਹੋ। ਹਾਲਾਂਕਿ, ਸੋਲਰ ਏਸੀ ਲਈ, ਤੁਹਾਨੂੰ ਆਮ ਏਸੀ ਨਾਲੋਂ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ।



ਸੋਲਰ ਏਸੀ ਸੂਰਜ ਦੀ ਰੋਸ਼ਨੀ ਨੂੰ ਸ਼ਕਤੀ ਵਜੋਂ ਵਰਤਦਾ ਹੈ। ਇਸ ਲਈ ਤੁਹਾਨੂੰ ਆਪਣੇ ਘਰ ਦੀ ਛੱਤ 'ਤੇ ਸੋਲਰ ਪੈਨਲ ਲਾਉਣਾ ਹੋਵੇਗਾ।



ਸੋਲਰ ਪੈਨਲ ਤੁਹਾਡੇ ਘਰ ਵਿੱਚ ਲੱਗੇ AC ਨਾਲ ਜੁੜਿਆ ਹੋਇਆ ਹੈ। ਜੇਕਰ ਤੁਸੀਂ ਰਾਤ ਨੂੰ ਵੀ ਏਸੀ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸੋਲਰ ਪੈਨਲ ਦਾ ਸੈੱਟ ਲਾਉਣਾ ਹੋਵੇਗਾ।



ਇੱਕ ਔਸਤ ਸੋਲਰ ਏਸੀ ਲਈ ਤੁਹਾਨੂੰ ਲਗਭਗ 99 ਹਜ਼ਾਰ ਰੁਪਏ ਖਰਚ ਕਰਨੇ ਪੈਣਗੇ।



ਹਾਸਲ ਜਾਣਕਾਰੀ ਅਨੁਸਾਰ, ਇੱਕ ਟਨ ਦੀ ਸਮਰੱਥਾ ਵਾਲੇ ਸੋਲਰ ਏਸੀ ਲਈ, ਤੁਹਾਨੂੰ ਲਗਪਗ 99 ਹਜ਼ਾਰ ਰੁਪਏ ਖਰਚ ਕਰਨੇ ਪੈਣਗੇ, ਜਦੋਂ ਕਿ 1.5-ਟਨ ਸਮਰੱਥਾ ਵਾਲੇ ਏਸੀ ਲਈ, ਤੁਹਾਨੂੰ 1.39 ਰੁਪਏ ਖਰਚ ਕਰਨੇ ਪੈਣਗੇ।