WhatsApp Scam: ਦੁਨੀਆ ਭਰ ਵਿੱਚ 2 ਬਿਲੀਅਨ ਤੋਂ ਵੱਧ ਲੋਕ WhatsApp ਦੀ ਵਰਤੋਂ ਕਰਦੇ ਹਨ। ਇੰਨੀ ਵੱਡੀ ਗਿਣਤੀ 'ਚ ਯੂਜ਼ਰਬੇਸ ਹੋਣਾ ਜਿੱਥੇ ਕੰਪਨੀ ਲਈ ਫਾਇਦੇ ਦੀ ਗੱਲ ਹੈ, ਉੱਥੇ ਹੀ ਦੂਜੇ ਪਾਸੇ ਹੈਕਰਾਂ ਤੇ ਸਾਈਬਰ ਅਪਰਾਧੀਆਂ ਲਈ ਇਹ ਸੋਨੇ ਦੀ ਖਾਨ ਵਾਂਗ ਹੈ।



ਅਜਿਹਾ ਇਸ ਲਈ ਹੈ ਕਿਉਂਕਿ ਸਾਈਬਰ ਅਪਰਾਧੀ ਇੱਥੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਆਸਾਨੀ ਨਾਲ ਪੈਸੇ ਕਮਾ ਸਕਦੇ ਹਨ।



ਇਸ ਦੌਰਾਨ ਵਟਸਐਪ 'ਤੇ ਇਕ ਨਵੀਂ ਕਿਸਮ ਦਾ ਘੁਟਾਲਾ ਚੱਲ ਰਿਹਾ ਹੈ, ਜਿਸ ਵਿਚ ਲੋਕਾਂ ਨੂੰ ਅੰਤਰਰਾਸ਼ਟਰੀ ਨੰਬਰਾਂ ਤੋਂ ਕਾਲ ਅਤੇ ਮੈਸੇਜ ਆ ਰਹੇ ਹਨ।



WhatsApp ਉਪਭੋਗਤਾਵਾਂ ਨੂੰ ਜ਼ਿਆਦਾਤਰ ਕਾਲਾਂ ਇਥੋਪੀਆ (+251), ਮਲੇਸ਼ੀਆ (+60), ਇੰਡੋਨੇਸ਼ੀਆ (+62), ਕੀਨੀਆ (+254) ਅਤੇ ਵੀਅਤਨਾਮ (+84) ਤੋਂ ਆ ਰਹੀਆਂ ਹਨ।



ਰਿਪੋਰਟਾਂ ਮੁਤਾਬਕ ਕੁਝ ਏਜੰਸੀਆਂ ਇਨ੍ਹਾਂ ਵਿਦੇਸ਼ੀ ਨੰਬਰਾਂ ਨੂੰ ਲੋਕਾਂ ਨੂੰ ਵੇਚ ਰਹੀਆਂ ਹਨ, ਜਿਸ ਦਾ ਫਾਇਦਾ ਉਠਾਉਂਦੇ ਹੋਏ ਸਾਈਬਰ ਅਪਰਾਧੀ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ।



ਟਵਿੱਟਰ 'ਤੇ ਕਈ ਉਪਭੋਗਤਾਵਾਂ ਨੇ ਅੰਤਰਰਾਸ਼ਟਰੀ ਨੰਬਰਾਂ ਤੋਂ ਆਉਣ ਵਾਲੇ ਫਰਾਡ ਕਾਲਾਂ ਅਤੇ ਸੰਦੇਸ਼ਾਂ ਦਾ ਜ਼ਿਕਰ ਕੀਤਾ ਹੈ। ਜੇਕਰ ਤੁਹਾਨੂੰ ਕਦੇ ਵੀ ਕਿਸੇ ਅੰਤਰਰਾਸ਼ਟਰੀ ਨੰਬਰ ਤੋਂ ਕੋਈ ਸੁਨੇਹਾ ਜਾਂ ਕਾਲ ਆਉਂਦੀ ਹੈ, ਤਾਂ ਇਸਦਾ ਜਵਾਬ ਨਾ ਦਿਓ ਅਤੇ ਤੁਰੰਤ ਨੰਬਰ ਨੂੰ ਬਲੌਕ ਕਰੋ ਅਤੇ ਵਟਸਐਪ 'ਤੇ ਇਸ ਦੀ ਰਿਪੋਰਟ ਕਰੋ।



ਵਟਸਐਪ 'ਤੇ ਇੱਕ ਹੋਰ ਕਿਸਮ ਦੀ ਧੋਖਾਧੜੀ ਚੱਲ ਰਹੀ ਹੈ ਕਿ ਸਾਈਬਰ ਅਪਰਾਧੀ ਕੁਝ ਲੋਕਾਂ ਨੂੰ ਨੌਕਰੀ ਦਾ ਲਾਲਚ ਦੇ ਕੇ ਆਪਣੇ ਜਾਲ 'ਚ ਫਸਾ ਰਹੇ ਹਨ।



ਪਹਿਲਾਂ ਲੋਕਾਂ ਨੂੰ ਕੋਈ ਕੰਮ ਪੂਰਾ ਕਰਨ ਲਈ ਕਿਹਾ ਜਾਂਦਾ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਕੁਝ ਇਨਾਮ ਵੀ ਦਿੱਤਾ ਜਾਂਦਾ ਹੈ। ਜਿਵੇਂ ਕਿ ਜੇ ਸਾਹਮਣੇ ਵਾਲਾ ਵਿਅਕਤੀ ਕਾਲ ਕਰਨ ਵਾਲੇ 'ਤੇ ਭਰੋਸਾ ਕਰਦਾ ਹੈ, ਤਾਂ ਸਾਈਬਰ ਅਪਰਾਧੀ ਉਨ੍ਹਾਂ ਨੂੰ ਆਪਣੇ ਜਾਲ ਵਿਚ ਫਸਾ ਲੈਂਦੇ ਹਨ ਅਤੇ ਉਨ੍ਹਾਂ ਦੇ ਪੈਸੇ ਲੈ ਜਾਂਦੇ ਹਨ।



ਸਾਈਬਰ ਅਪਰਾਧੀਆਂ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ, ਸੁਚੇਤ ਰਹੋ ਅਤੇ ਇੰਟਰਨੈਟ ਦੀ ਵਰਤੋਂ ਕਰੋ।



ਕਿਸੇ ਵੀ ਸ਼ੱਕੀ ਸੰਦੇਸ਼ ਜਾਂ ਲਿੰਕ 'ਤੇ ਕਲਿੱਕ ਨਾ ਕਰੋ ਤੇ ਕਿਸੇ ਵੀ ਸਥਿਤੀ ਵਿਚ ਆਪਣੀ ਜਾਣਕਾਰੀ ਸਾਹਮਣੇ ਵਾਲੇ ਵਿਅਕਤੀ ਨੂੰ ਨਾ ਦਿਓ।



ਖਾਸ ਤੌਰ 'ਤੇ ਜਦੋਂ ਵੀ ਲੈਣ-ਦੇਣ ਨਾਲ ਜੁੜਿਆ ਮਾਮਲਾ ਸਾਹਮਣੇ ਆਉਂਦਾ ਹੈ, ਤਾਂ ਤੁਰੰਤ ਚੌਕਸ ਹੋਵੋ ਅਤੇ ਕਾਲ ਨੂੰ ਖਤਮ ਕਰੋ।



ਇਕ ਹੋਰ ਚੀਜ਼ ਜੋ ਤੁਸੀਂ ਕਰ ਸਕਦੇ ਹੋ ਉਹ ਇਹ ਹੈ ਕਿ ਜੇਕਰ ਤੁਹਾਡੇ ਨਾਲ ਅਜਿਹਾ ਕੁਝ ਵੀ ਵਾਪਰਦਾ ਹੈ, ਤਾਂ ਤੁਸੀਂ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਜਾਗਰੂਕ ਕਰ ਸਕਦੇ ਹੋ ਕਿ ਉਨ੍ਹਾਂ ਨੂੰ ਕੀ ਨਹੀਂ ਕਰਨਾ ਚਾਹੀਦਾ।