ਅਦਾਕਾਰਾ ਗੌਹਰ ਖਾਨ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ।



ਗੌਹਰ ਖਾਨ ਅਤੇ ਜੈਦ ਦਰਬਾਰ ਨੇ ਸਾਲ 2020 'ਚ ਧੂਮਧਾਮ ਨਾਲ ਵਿਆਹ ਕੀਤਾ ਸੀ। ਵਿਆਹ ਦੇ ਤਿੰਨ ਸਾਲ ਬਾਅਦ ਹੁਣ ਇਹ ਕਪਲ ਮਾਤਾ-ਪਿਤਾ ਬਣਨ ਜਾ ਰਿਹਾ ਹੈ, ਜਿਸ ਨੂੰ ਲੈ ਕੇ ਦੋਵੇਂ ਬਹੁਤ ਖੁਸ਼ ਹਨ।



ਜਲਦ ਮਾਂ ਬਣਨ ਜਾ ਰਹੀ ਅਦਾਕਾਰਾ ਗੌਹਰ ਖਾਨ, ਇਨ੍ਹੀਂ ਦਿਨੀਂ ਆਪਣੇ ਪ੍ਰੈਗਨੈਂਸੀ ਸਮੇਂ ਦਾ ਪੂਰਾ ਆਨੰਦ ਲੈ ਰਹੀ ਹੈ।



ਦੱਸ ਦੇਈਏ ਕਿ ਗੌਹਰ ਅਤੇ ਜੈਦ ਨੇ ਇਸ ਪ੍ਰੈਗਨੈਂਸੀ ਦਾ ਐਲਾਨ ਬਹੁਤ ਹੀ ਅਨੋਖੇ ਤਰੀਕੇ ਨਾਲ ਕੀਤਾ ਸੀ। ਇਸ ਦੇ ਲਈ ਜੋੜੇ ਨੇ ਇੱਕ ਵੀਡੀਓ ਸ਼ੇਅਰ ਕੀਤਾ ਸੀ।



ਏਨੀਂ ਦਿਨੀਂ ਅਦਾਕਾਰਾ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੇ ਹੋਏ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।



ਗੌਹਰ ਖਾਨ ਨੂੰ ਸੋਮਵਾਰ ਰਾਤ ਮੁੰਬਈ ਦੇ ਜੁਹੂ ਸਥਿਤ ਫਿਲਮ ਨਿਰਮਾਤਾ ਕਰੀਮ ਮੋਰਾਨੀ ਦੇ ਘਰ ਦੇਖਿਆ ਗਿਆ। ਗੌਹਰ ਦੇ ਨਾਲ ਉਸ ਦਾ ਪਤੀ ਜ਼ੈਦ ਦਰਬਾਰ ਅਤੇ ਸੱਸ ਵੀ ਨਜ਼ਰ ਆਈ।



ਗਰਭਵਤੀ ਗੌਹਰ ਖਾਨ ਈਦ ਪਾਰਟੀ ਲਈ ਕਰੀਮ ਮੋਰਾਨੀ ਦੇ ਘਰ ਪਹੁੰਚੀ ਸੀ।



ਇਸ ਤਸਵੀਰ ਵਿੱਚ ਗੌਹਰ ਆਪਣੀ ਸੱਸ ਦੇ ਨਾਲ ਨਜ਼ਰ ਆ ਰਹੀ ਹੈ।



ਇਸ ਦੌਰਾਨ ਗੌਹਰ ਆਪਣੇ ਪਤੀ ਜੈਦ ਦਾ ਹੱਥ ਫੜੀ ਨਜ਼ਰ ਆਈ।



ਪਤੀ-ਪਤਨੀ ਨੇ ਕੈਮਰੇ ਦੇ ਲਈ ਇੱਕ ਤੋਂ ਬਾਅਦ ਕਈ ਕਿਊਟ ਪੋਜ਼ ਦਿੱਤੇ। ਦੱਸ ਦਈਏ ਜਲਦ ਹੀ ਗੌਹਰ ਮਾਂ ਬਣਨ ਸਕਦੀ ਹੈ। ਅਦਾਕਾਰਾ ਦੀ ਡਿਲੀਵਰ ਡੇਟ ਨੇੜੇ ਹੀ ਹੈ।