ਰਾਮ ਚਰਨ ਅਤੇ ਉਨ੍ਹਾਂ ਦੀ ਪਤਨੀ ਉਪਾਸਨਾ ਕਾਮਿਨੇਨੀ ਬਹੁਤ ਜਲਦ ਮਾਤਾ-ਪਿਤਾ ਬਣਨ ਜਾ ਰਹੇ ਹਨ।

ਦੂਜੇ ਪਾਸੇ, ਦੁਬਈ ਤੋਂ ਬਾਅਦ, ਜੋੜੇ ਨੇ ਹੁਣ ਆਪਣੇ ਹੈਦਰਾਬਾਦ ਦੇ ਘਰ ਇੱਕ ਸ਼ਾਨਦਾਰ ਬੇਬੀ ਸ਼ਾਵਰ ਪਾਰਟੀ ਰੱਖੀ।

ਜਿਸ 'ਚ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਰਾਮ ਚਰਨ ਅਤੇ ਉਪਾਸਨਾ ਕਾਮਿਨੇਨੀ ਦੀ ਖੁਸ਼ੀ ਇਨ੍ਹੀਂ ਦਿਨੀਂ ਸਿੱਖਰਾਂ 'ਤੇ ਹੈ।

ਦੱਸ ਦੇਈਏ ਕਿ ਇਹ ਜੋੜਾ ਵਿਆਹ ਦੇ 10 ਸਾਲ ਬਾਅਦ ਮਾਤਾ-ਪਿਤਾ ਬਣਨ ਜਾ ਰਿਹਾ ਹੈ।

ਆਖਰੀ ਦਿਨ ਯਾਨੀ ਐਤਵਾਰ ਨੂੰ, ਜੋੜੇ ਨੇ ਆਪਣੇ ਹੈਦਰਾਬਾਦ ਦੇ ਘਰ ਇੱਕ ਸ਼ਾਨਦਾਰ ਬੇਬੀ ਸ਼ਾਵਰ ਪਾਰਟੀ ਦਾ ਆਯੋਜਨ ਕੀਤਾ।

ਉਪਾਸਨਾ ਦੀ ਦੋਸਤ ਅਤੇ ਮਸ਼ਹੂਰ ਗਾਇਕਾ ਕਨਿਕਾ ਕਪੂਰ ਪਾਰਟੀ 'ਚ ਸ਼ਾਮਲ ਹੋਣ ਲਈ ਹੈਦਰਾਬਾਦ ਪਹੁੰਚੇ।

ਇਸ ਦੌਰਾਨ ਕਨਿਕਾ ਹਰੇ ਰੰਗ ਦੀ ਸ਼ਾਰਟ ਡਰੈੱਸ 'ਚ ਨਜ਼ਰ ਆਈ।

ਇਸ ਤੋਂ ਇਲਾਵਾ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਵੀ ਉਪਾਸਨਾ ਦੀ ਬੇਬੀ ਸ਼ਾਵਰ ਪਾਰਟੀ 'ਚ ਪਹੁੰਚੀ।

ਇਸ ਦੌਰਾਨ ਕਨਿਕਾ ਅਤੇ ਸਾਨੀਆ ਨੇ ਉਪਾਸਨਾ ਨਾਲ ਕਈ ਪੋਜ਼ ਦਿੱਤੇ। ਇਹ ਤਸਵੀਰਾਂ ਉਪਾਸਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੀਆਂ ਹਨ।

ਇਸ ਤੋਂ ਇਲਾਵਾ 'ਪੁਸ਼ਪਾ' ਸਟਾਰ ਅੱਲੂ ਅਰਜੁਨ ਵੀ ਇਸ ਪਾਰਟੀ 'ਚ ਪਹੁੰਚੇ। ਉਹ ਆਲ ਬਲੈਕ ਲੁੱਕ 'ਚ ਕਾਫੀ ਡੈਸ਼ਿੰਗ ਲੱਗ ਰਹੇ ਸੀ।