ਸੋਨਮ ਬਾਜਵਾ ਨੂੰ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਕਹਿਣਾ ਗ਼ਲਤ ਨਹੀਂ ਹੋਵੇਗਾ। ਕਿਉਂਕਿ ਸੋਨਮ ਬਾਜਵਾ ਅੱਜ ਘਰ-ਘਰ ‘ਚ ਮਸ਼ਹੂਰ ਹੈ। ਸੋਨਮ ਬਾਜਵਾ ਉਨ੍ਹਾਂ ਅਭਿਨੇਤਰੀਆਂ ‘ਚੋਂ ਇੱਕ ਹੈ, ਜਿਨ੍ਹਾਂ ਨੇ ਟੀਵੀ ਦੀ ਦੁਨੀਆ ਤੋਂ ਪੰਜਾਬੀ ਫ਼ਿਲਮ ਇੰਡਸਟਰੀ ‘ਚ ਕਦਮ ਰੱਖਿਆ ਸੀ। ਪਰ ਕੀ ਤੁਹਾਨੂੰ ਪਤਾ ਹੈ ਕਿ ਸੋਨਮ ਬਾਜਵਾ ਲਈ ਇੱਥੇ ਤੱਕ ਪਹੁੰਚਣਾ ਅਸਾਨ ਨਹੀਂ ਸੀ। ਅੱਜ ਯਾਨਿ 16 ਅਗਸਤ ਨੂੰ ਸੋਨਮ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ। ਤਾਂ ਆਓ ਅੱਜ ਤੁਹਾਨੂੰ ਉਸ ਲੜਕੀ ਦੀ ਕਹਾਣੀ ਦੱਸਦੇ ਹਾਂ, ਜਿਸ ਦੇ ਅੰਦਰ ਕਦੇ ਜ਼ਰਾ ਵੀ ਆਤਮ ਵਿਸ਼ਵਾਸ ਨਹੀਂ ਹੁੰਦਾ ਸੀ। ਇਸ ਦੇ ਬਾਵਜੂਦ ਉਹ ਇੰਡਸਟਰੀ ਦੀ ਟੌਪ ਅਦਾਕਾਰਾ ਆਪਣੀ ਮੇਹਨਤ ਤੇ ਟੈਲੇਂਟ ਦੇ ਦਮ ‘ਤੇ ਬਣੀ। ਸੋਨਮ ਬਾਜਵਾ ਦਾ ਜਨਮ 16 ਅਗਸਤ 1989 ਨੂੰ ਨੈਨੀਤਾਲ ਵਿਖੇ ਹੋਇਆ ਸੀ। ਉਸ ਦੇ ਪਰਿਵਾਰ ਦਾ ਦੂਰ-ਦੂਰ ਤੱਕ ਫ਼ਿਲਮਾਂ ਜਾਂ ਮਾਡਲਿੰਗ ਦੀ ਦੁਨੀਆ ਨਾਲ ਕੋਈ ਲੈਣ ਦੇਣ ਨਹੀਂ ਸੀ। ਇਹੀ ਨਹੀਂ ਬਚਪਨ ਵਿੱਚ ਸੋਨਮ ਨੂੰ ਸਾਂਵਲੇ ਰੰਗ ਕਰਕੇ ਖੂਬ ਤਾਨੇ ਸੁਣਨੇ ਪਏ। ਉਸ ਦੇ ਆਪਣੇ ਪਰਿਵਾਰ ਨੇ ਉਸ ਨੂੰ ਸਾਂਵਲਾ ਹੋਣ ਲਈ ਹਮੇਸ਼ਾ ਹੀਣ ਮਹਿਸੂਸ ਕਰਾਇਆ। ਇਸ ਤੋਂ ਬਾਅਦ ਸੋਨਮ ਬਾਜਵਾ ‘ਚ ਆਤਮ ਵਿਸ਼ਵਾਸ ਖਤਮ ਹੋ ਚੁੱਕਿਆ ਸੀ। ਇਸ ਦਾ ਖੁਲਾਸਾ ਅਦਾਕਾਰਾ ਨੇ ਖੁਦ ਏਬੀਪੀ ਨਿਊਜ਼ ਨੂੰ ਦਿੱਤੇ ਇੰਟਰਵਿਊ ‘ਚ ਕੀਤਾ ਸੀ। ਇਸ ਤੋਂ ਬਾਅਦ ਸੋਨਮ ਦਾ ਪਰਿਵਾਰ ਚਾਹੁੰਦਾ ਸੀ ਕਿ ਉਹ ਡਾਕਟਰ ਬਣੇ, ਪਰ ਉਸ ਦੀ ਡਾਕਟਰੀ ਦੀ ਪੜ੍ਹਾਈ ‘ਚ ਜ਼ਰਾ ਵੀ ਦਿਲਚਸਪੀ ਨਹੀਂ ਸੀ। ਪਰਿਵਾਰ ਦੇ ਦਬਾਅ ਦੇ ਬਾਵਜੂਦ ਸੋਨਮ ਨੇ ਡਾਕਟਰੀ ਛੱਡ ਮਾਡਲਿੰਗ ਦੀ ਦੁਨੀਆ ‘ਚ ਕਦਮ ਰੱਖਿਆ। ਮਾਡਲ ਬਣ ਸੋਨਮ ਨੇ ਨਾਮ ਤਾਂ ਕਮਾਇਆ, ਪਰ ਉਸ ਨੂੰ ਉਹ ਤਰੱਕੀ ਤੇ ਪ੍ਰਸਿੱਧੀ ਨਹੀਂ ਮਿਲ ਰਹੀ ਸੀ ਜਿਸ ਦੀ ਉਹ ਤਲਾਸ਼ ਕਰ ਰਹੀ ਸੀ। ਇਸ ਤੋਂ ਬਾਅਦ ਸੋਨਮ ਨੇ ਏਅਰ ਹੋਸਟਸ ਦੀ ਨੌਕਰੀ ਕੀਤੀ। ਇਸੇ ਦੌਰਾਨ ਉਸ ਨੇ ਮਿਸ ਇੰਡੀਆ ‘ਚ ਵੀ ਹਿੱਸਾ ਲਿਆ, ਪਰ ਇੱਥੇ ਵੀ ਉਸ ਨੂੰ ਸਫਲਤਾ ਨਹੀਂ ਮਿਲੀ। ਇੱਕ ਫ਼ਿਲਮ ਲਈ ਸੋਨਮ 2-3 ਕਰੋੜ ਫੀਸ ਚਾਰਜ ਕਰਦੀ ਹੈ। ਇਸ ਦੇ ਨਾਲ ਨਾਲ ਸੋਨਮ ਬਾਜਵਾ ਦੀ ਕੁੱਲ ਜਾਇਦਾਦ ਦੀ ਗੱਲ ਕੀਤੀ ਜਾਏ ਤਾਂ ਇੱਕ ਰਿਪੋਰਟ ‘ਚ ਖੁਲਾਸਾ ਹੋਇਆ ਸੀ ਕਿ ਸੋਨਮ ਕੋਲ 2022 ‘ਚ 5 ਮਿਲੀਅਨ ਡਾਲਰ ਯਾਨਿ 40 ਕਰੋੜ ਰੁਪਏ ਦੀ ਜਾਇਦਾਦ ਹੈ।