ਸੋਨਮ ਬਾਜਵਾ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ

ਸੋਨਮ ਦਾ ਜਨਮ 16 ਅਗਸਤ 1989 ਨੂੰ ਨੈਨੀਤਾਲ ਵਿੱਚ ਇੱਕ ਮੱਧ ਵਰਗ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ

ਏਬੀਪੀ ਨਿਊਜ਼ ਨੂੰ ਦਿੱਤੇ ਇੰਟਰਵਿਊ ਵਿੱਚ ਸੋਨਮ ਨੇ ਆਪਣੀ ਜ਼ਿੰਦਗੀ ਦੇ ਸੰਘਰਸ਼ ਨੂੰ ਸ਼ੇਅਰ ਕੀਤਾ

ਸੋਨਮ ਬਾਜਵਾ ਨੇ ਆਪਣੇ ਇੰਟਰਵਿਊ `ਚ ਦੱਸਿਆ ਕਿ ਉਨ੍ਹਾਂ ਨੂੰ ਸਾਂਵਲੇ ਰੰਗ ਕਰਕੇ ਪਰਿਵਾਰ `ਚ ਚੰਗੀ ਤਰ੍ਹਾਂ ਟ੍ਰੀਟ ਨਹੀਂ ਕੀਤਾ ਜਾਂਦਾ ਸੀ

ਉਨ੍ਹਾਂ ਦੇ ਖੁਦ ਦੇ ਪਰਿਵਾਰ ਨੇ ਉਨ੍ਹਾਂ ਦੇ ਰੰਗ ਕਰਕੇ ਉਨ੍ਹਾਂ ਨੂੰ ਤਾਹਨੇ ਦਿੱਤੇ

ਇਸ ਸਭ ਨਾਲ ਉਨ੍ਹਾਂ ਦਾ ਕਾਨਫ਼ਿਡੈਂਸ ਥੱਲੇ ਡਿੱਗਿਆ ਸੀ, ਇੱਥੋਂ ਤੱਕ ਕਿ ਬਾਜਵਾ ਨੇ ਸ਼ੀਸ਼ਾ ਤੱਕ ਦੇਖਣਾ ਛੱਡ ਦਿਤਾ ਸੀ

ਸੋਨਮ ਦਾ ਪੂਰਾ ਨਾਂ ਸੋਨਮਪ੍ਰੀਤ ਬਾਜਵਾ ਹੈ, ਜੋ ਮੁੱਖ ਤੌਰ 'ਤੇ ਕੁਝ ਹਿੰਦੀ ਫਿਲਮਾਂ ਦੇ ਨਾਲ-ਨਾਲ ਪੰਜਾਬੀ ਭਾਸ਼ਾ ਦੀਆਂ ਫਿਲਮਾਂ 'ਚ ਵੀ ਨਜ਼ਰ ਆਉਂਦੀ ਹੈ

ਉਹ 2012 ਵਿੱਚ ਮੁੰਬਈ ਚਲੀ ਗਈ ਅਤੇ 2012 ਵਿੱਚ ਫੇਮਿਨਾ ਮਿਸ ਇੰਡੀਆ ਮੁਕਾਬਲੇ ਵਿੱਚ ਹਿੱਸਾ ਲਿਆ

ਉਹ ਏਅਰ ਹੋਸਟੇਸ ਬਣ ਗਈ ਅਤੇ ਅਦਾਕਾਰੀ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ

ਸੋਨਮ 2016 ਵਿੱਚ 'ਚੰਡੀਗੜ੍ਹ ਟਾਈਮਜ਼ ਮੋਸਟ ਡਿਜ਼ਾਇਰੇਬਲ ਵੂਮੈਨ' ਵਿੱਚ ਨੰਬਰ 1, 2017 ਵਿੱਚ ਨੰਬਰ 1, 2018 ਵਿੱਚ ਨੰਬਰ 2, 2019 ਵਿੱਚ ਨੰਬਰ 1, 2020 ਵਿੱਚ ਨੰਬਰ 4 ਸੀ