ਸੋਨਮ ਪੰਜਾਬੀ ਇੰਡਸਟਰੀ ਦੀ ਟੌਪ ਅਭਿਨੇਤਰੀ ਹੈ। ਹਾਲ ਹੀ 'ਚ ਸੋਨਮ ਦੀਆਂ ਬੈਕ ਟੂ ਬੈਕ ਦੋ ਫਿਲਮਾਂ ਲਗਾਤਾਰ ਸੁਪਰਹਿੱਟ ਰਹੀਆਂ ਹਨ।



'ਗੋਡੇ ਗੋਡੇ ਚਾਅ' ਸੁਪਰਹਿੱਟ, ਜਦਕਿ 'ਕੈਰੀ ਆਨ ਜੱਟਾ 3' ਬਲਾਕਬਸਟਰ ਹਿੱਟ ਬਣ ਗਈ ਹੈ ਅਤੇ ਕਈ ਸਾਰੇ ਰਿਕਾਰਡ ਵੀ ਤੋੜ ਰਹੀ ਹੈ।



ਪਰਦੇ 'ਤੇ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ ਨਾਲ ਸੋਨਮ ਸੋਸ਼ਲ ਮੀਡੀਆ 'ਤੇ ਫੈਨਜ਼ ਦਾ ਮਨੋਰੰਜਨ ਕਰਨਾ ਨਹੀਂ ਭੁੱਲਦੀ।



ਉਹ ਹਰ ਰੋਜ਼ ਆਪਣੀਆਂ ਨਵੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।



ਸੋਨਮ ਨੇ ਹਰੇ ਰੰਗ ਦੇ ਸੂਟ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਬੇਹੱਦ ਕਮਾਲ ਦੀ ਲੱਗ ਰਹੀ ਹੈ।



ਫੈਨਜ਼ ਸੋਨਮ ਦੀਆਂ ਤਸਵੀਰਾਂ ਤੋਂ ਆਪਣੀਆਂ ਨਜ਼ਰਾਂ ਹਟਾ ਨਹੀਂ ਪਾ ਰਹੇ ਹਨ। ਸੋਨਮ ਨੇ ਹਰੇ ਰੰਗ ਦਾ ਸਾਦਾ ਸੂਟ ਪਹਿਿਨਿਆ ਹੋਇਆਂ ਹੈ, ਜਿਸ ਦੀਆਂ ਬਾਵਾਂ 'ਤੇ ਕਢਾਈ ਹੈ।



ਉਸ ਨੇ ਕੰਨਾਂ 'ਚ ਝੁਮਕੇ ਪਹਿਨੇ ਹੋਏ ਹਨ ਅਤੇ ਉਸ ਨੇ ਖੁੱਲੇ ਵਾਲਾਂ ਦੇ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ।



ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੀ ਹੋਈ ਹੈ।



ਉਸ ਦੀਆਂ ਲਗਾਤਾਰ ਦੋ ਫਿਲਮ ਹਿੱਟ ਰਹੀਆਂ ਹਨ।



ਕੈਰੀ ਆਨ ਜੱਟਾ 3 ਨੇ ਹੁਣ ਤੱਕ 95 ਕਰੋੜ ਦੀ ਕਮਾਈ ਕਰ ਲਈ ਹੈ।