ਜੈਸਮੀਨ ਸੈਂਡਲਾਸ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਹੈ। ਇਸ ਦੇ ਨਾਲ ਨਾਲ ਉਹ ਆਪਣੇ ਬੋਲਡ ਤੇ ਬੇਬਾਕ ਅੰਦਾਜ਼ ਲਈ ਵੀ ਜਾਣੀ ਜਾਂਦੀ ਹੈ। ਜੈਸਮੀਨ ਸੈਂਡਲਾਸ ਆਪਣੇ ਗੀਤਾਂ ਨਾਲੋਂ ਵੱਧ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਚਰਚਾ 'ਚ ਰਹਿੰਦੀ ਹੈ। ਜੈਸਮੀਨ ਨੇ ਕਈ ਵਾਰ ਬੋਲਡ ਅਵਤਾਰ 'ਚ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਪਰ ਕਈ ਵਾਰ ਉਸ ਨੂੰ ਇਸ ਸਭ ਦੀ ਵਜ੍ਹਾ ਕਰਕੇ ਟਰੋਲ ਵੀ ਹੋਣਾ ਪੈਂਦਾ ਹੈ। ਹੁਣ ਜੈਸਮੀਨ ਸੈਂਡਲਾਸ ਨੇ ਨਫਰਤ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਜੈਸਮੀਨ ਨੇ ਆਪਣੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਦੇ ਨਾਲ ਕੈਪਸ਼ਨ 'ਚ ਗਾਇਕਾ ਨੇ ਕਾਫੀ ਲੰਬਾ ਚੌੜਾ ਨੋਟ ਵੀ ਲਿਿਖਿਆ ਹੈ। ਉਸ ਨੇ ਕਿਹਾ, 'ਮੈਨੂੰ ਆਪਣੀ ਜ਼ਿਆਦਾਤਰ ਜ਼ਿੰਦਗੀ 'ਚ ਆਪਣੇ ਬਾਰੇ ਇਹੀ ਸੁਣਨ ਨੂੰ ਮਿਿਲਿਆ ਕਿ ਮੈਂ ਬਹੁਤ ਰੂਡ ਹਾਂ। ਮੈਂ ਇਹ ਗੱਲ ਦਾ ਅਹਿਸਾਸ ਕੀਤਾ ਕਿ ਜਦੋਂ ਤੁਸੀਂ ਆਪਣੇ ਦਿਲ ਦੀ ਗੱਲ ਖੁੱਲ੍ਹ ਕੇ ਕਰਦੇ ਹੋ ਅਤੇ ਆਪਣੇ ਲਈ ਸਟੈਂਡ ਲੈਂਦੇ ਹੋ, ਤਾਂ ਲੋਕਾਂ ਲਈ ਤੁਹਾਨੂੰ ਕੰਟਰੋਲ ਕਰਨਾ ਔਖਾ ਹੋ ਜਾਂਦਾ ਹੈ। ਇਸੇ ਲਈ ਸਾਨੂੰ ਰੂਡ ਕਿਹਾ ਜਾਂਦਾ ਹੈ। ਮੈਨੂੰ ਹਮੇਸ਼ਾ ਇਹੀ ਸਿਖਾਇਆ ਗਿਆ ਕਿ ਔਰਤ ਹੋਣ ਦੇ ਨਾਤੇ ਮੈਂ ਚੰਗੀ ਤਰ੍ਹਾਂ ਪੇਸ਼ ਆਉਣਾ ਹੈ ਤਾਂ ਕਿ ਮੇਰੇ ਆਲੇ ਦੁਆਲੇ ਦੇ ਲੋਕ ਮੇਰੇ ਤੋਂ ਪਰੇਸ਼ਾਨ ਨਾ ਹੋਣ। ਖਾਸ ਕਰਕੇ ਪੰਜਾਬੀ ਔਰਤ ਹੋਣ ਦੇ ਨਾਤੇ ਮੈਨੂੰ ਹਮੇਸ਼ਾ ਹੌਲੀ ਤੇ ਸੋਫਟ ਤਰੀਕੇ ਨਾਲ ਬੋਲਣਾ ਚਾਹੀਦਾ ਹੈ, ਤਾਂ ਕਿ ਕਿਸੇ ਨੂੰ ਬੁਰਾ ਨਾ ਲੱਗੇ।' ਅੱਗੇ ਜੈਸਮੀਨ ਨੇ ਕਿਹਾ, 'ਜਦੋਂ ਵੱਡੀ ਹੋ ਰਹੀ ਸੀ ਤਾਂ ਮੈਂ ਦੇਖਿਆ ਕਿ ਜ਼ਿਆਦਾਤਰ ਔਰਤਾਂ ਦੱਬ ਕੇ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਨਵੇਂ ਜ਼ਮਾਨੇ 'ਚ ਵੀ ਇਹੀ ਸਭ ਚੱਲ ਰਿਹਾ ਹੈ। ਰੂਡ ਹੋਣ ਦੇ ਨਾਲ ਨਾਲ ਮੈਨੂੰ ਕਈ ਹੋਰ ਵੀ ਨਾਮ ਦਿੱਤੇ ਗਏ। ਇਨ੍ਹਾਂ ਵਿੱਚ ਮੈਨੂੰ ਜਾਨਣ ਵਾਲੇ ਤੇ ਕਈ ਵਾਰ ਅਨਜਾਣ ਲੋਕ ਵੀ ਸ਼ਾਮਲ ਸਨ। ਕਈ ਸਾਲਾਂ ਤੱਕ ਮੈਨੂੰ ਇਹੀ ਲੱਗਦਾ ਰਿਹਾ ਕਿ ਸ਼ਾਇਦ ਮੇਰੀ ਇਹੀ ਪਛਾਣ ਹੈ।