ਧਰਮਿੰਦਰ ਨੂੰ ਬਾਲੀਵੁੱਡ ਦਾ ਹੀ ਮੈਨ ਕਿਹਾ ਜਾਂਦਾ ਹੈ। ਉਹ ਆਪਣੇ ਜ਼ਮਾਨੇ ਦੇ ਸਭ ਤੋਂ ਜ਼ਿਆਦਾ ਹੈਂਡਸਮ ਐਕਟਰ ਰਹੇ ਹਨ। ਉਨ੍ਹਾਂ ਦੀ ਪਰਸਨੈਲਟੀ ਅਜਿਹੀ ਸੀ ਕਿ ਦਿੱਗਜ ਹੀਰੋਈਨਾਂ ਵੀ ਧਰਮ ਭਾਜੀ 'ਤੇ ਜਾਨ ਛਿੜਕਦੀਆਂ ਸੀ। ਮੀਨਾ ਕੁਮਾਰੀ ਵੀ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਸੀ। ਇਸ ਸਮੇਂ ਧਰਮਿੰਦਰ 87 ਸਾਲਾਂ ਦੇ ਹਨ, ਪਰ ਉਹ ਬਾਲੀਵੁੱਡ 'ਚ ਹਾਲੇ ਵੀ ਐਕਟਿਵ ਹਨ। ਉਹ ਜਲਦ ਹੀ ਰਣਵੀਰ ਸਿੰਘ ਤੇ ਆਲੀਆ ਭੱਟ ਨਾਲ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਨਜ਼ਰ ਆਉਣ ਵਾਲੇ ਹਨ। ਇਸ ਦੇ ਨਾਲ ਨਾਲ ਧਰਮਿੰਦਰ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਫੈਨਜ਼ ਦੇ ਨਾਲ ਸੇਅਰ ਕਰਦੇ ਰਹਿੰਦੇ ਹਨ। ਹਾਲ ਹੀ 'ਚ ਬਾਲੀਵੁੱਡ ਦੇ ਹੀਮੈਨ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਕਈ ਪੁਰਾਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਧਰਮਿੰਦਰ ਪੁਰਾਣੀਆਂ ਯਾਦਾਂ 'ਚ ਗੁਆਚੇ ਨਜ਼ਰ ਆ ਰਹੇ ਹਨ। ਧਰਮਿੰਦਰ ਇੰਨੇਂ ਹੈਂਡਸਮ ਸਨ ਕਿ ਉਨ੍ਹਾਂ ਨੂੰ ਕਈ ਅਭਿਨੇਤਰੀਆਂ ਗਰੀਕ ਗੌਡ ਕਹਿ ਕੇ ਬੁਲਾਉਂਦੀਆ ਸਨ। ਇਸ ਦੇ ਨਾਲ ਨਾਲ ਧਰਮਿੰਦਰ ਆਪਣੀ ਰੰਗੀਨ ਮਿਜ਼ਾਜ ਸੁਭਾਅ ਲਈ ਵੀ ਮਸ਼ਹੂਰ ਸਨ। ਧਰਮ ਪਾਜੀ ਜਦੋਂ ਬਾਲੀਵੁੱਡ 'ਚ ਆਏ ਤਾਂ ਉਹ ਪਹਿਲਾਂ ਹੀ ਵਿਆਹੇ ਹੋਏ ਸੀ। ਪਰ ਫਿਰ ਵੀ ਉਹ ਆਪਣੀਆਂ ਕੋ ਸਟਾਰ ਅਭਿਨੇਤਰੀਆਂ ਨਾਲ ਫਲਰਟ ਕਰਨ ਤੋਂ ਬਾਜ਼ ਨਹੀਂ ਆਉਂਦੇ ਸੀ।