ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ।



ਸਰਗੁਣ ਨੇ ਆਪਣੇ ਟੈਲੇਂਟ ਤੇ ਕਮਾਲ ਦੀ ਖੂਬਸੂਰਤੀ ਦੇ ਨਾਲ ਹਰ ਕਿਸੇ ਦੇ ਦਿਲ 'ਚ ਖਾਸ ਜਗ੍ਹਾ ਬਣਾਈ ਹੈ।



ਸਰਗੁਣ ਮਹਿਤਾ ਨੂੰ ਆਖਰੀ ਵਾਰ ਫਿਲਮ 'ਨਿਗ੍ਹਾ ਮਾਰਦਾ ਆਈ ਵੇ' 'ਚ ਦੇਖਿਆ ਗਿਆ ਸੀ। ਇਸ ਫਿਲਮ 'ਚ ਉਹ ਗੁਰਨਾਮ ਭੁੱਲਰ ਨਾਲ ਨਜ਼ਰ ਆਈ ਸੀ।



ਇਸ ਤੋਂ ਪਹਿਲਾਂ ਸਰਗੁਣ 'ਮੋਹ' ਫਿਲਮ ;ਚ ਨਜ਼ਰ ਆਈ ਸੀ। ਇਹ ਫਿਲਮ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਫਲੌਪ ਹੋਈ ਸੀ।



ਹੁਣ ਸਰਗੁਣ ਮਹਿਤਾ ਨੇ ਖੁਲਾਸਾ ਕੀਤਾ ਹੈ ਕਿ 'ਮੋਹ' ਫਿਲਮ ਫਲੌਪ ਹੋਣ ਤੋਂ ਬਾਅਦ ਉਸ ਦਾ ਦਿਲ ਬੁਰੀ ਤਰ੍ਹਾਂ ਟੁੱਟ ਗਿਆ ਸੀ।



ਉਸ ਨੇ ਸਰਦਾਰਸ ਟੇਕ ਨਾਮ ਦੇ ਯੂਟਿਊਬ ਚੈਨਲ 'ਤੇ ਦਿੱਤੇ ਇੰਟਰਵਿਊ 'ਚ ਇਸ ਗੱਲ ਦਾ ਖੁਲਾਸਾ ਕੀਤਾ ਸੀ।



ਉਸ ਨੇ ਕਿਹਾ ਸੀ ਕਿ 'ਸੱਟ ਡੂੰਘੀ ਲੱਗੀ ਹੋਵੇ ਤਾਂ ਸਮਝ ਨਹੀਂ ਆਉਂਦੀ ਕਿ ਫੱਟ ਖੁੱਲਾ ਛੱਡ ਕੇ ਠੀਕ ਹੋਊ ਜਾਂ ਪੱਟੀ ਬੰਨ੍ਹ ਕੇ।



ਜਦੋਂ ਮੋਹ ਰਿਲੀਜ਼ ਹੋਈ ਤਾਂ ਮੈਂ ਉਸ ਫਿਲਮ ਨੂੰ ਹਰ ਤਰੀਕੇ ਨਾਲ ਦੇਖਿਆ ਕਿ ਸਾਡੇ ਤੋਂ ਗਲਤੀ ਕਿੱਥੇ ਹੋਈ। ਫਿਲਮ ਕਿਉਂ ਨਹੀਂ ਚੱਲੀ।



ਮੈਂ ਇੱਕ ਟਾਈਮ 'ਤੇ ਇੰਨੀਂ ਗੁੱਸੇ ਹੋ ਗਈ ਤੇ ਫੈਸਲਾ ਕੀਤਾ ਕਿ ਮੈਂ ਹੁਣ ਇੱਧਾਂ ਦੀ ਫਿਲਮ ਨਹੀਂ ਕਰਨੀ।



ਮੈਂ ਕਿਉਂ ਇੰਨੀਂ ਮੇਹਨਤ ਕਰਾਂ'। ਦੇਖੋ ਸਰਗੁਣ ਦੀ ਇਹ ਵੀਡੀਓ: