ਹਰਭਜਨ ਮਾਨ ਪੰਜਾਬੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਰਹੇ ਹਨ। ਉਨ੍ਹਾਂ ਨੇ ਅਪਣੀ ਮਿਹਨਤ ਤੇ ਟੈਲੇਂਟ ਦੇ ਨਾਲ ਪੂਰੀ ਦੁਨੀਆ 'ਚ ਵੱਡਾ ਨਾਮ ਕਮਾਇਆ ਹੈ।



ਇਸ ਦੇ ਨਾਲ ਨਾਲ ਗਾਇਕ ਨੂੰ ਉਨ੍ਹਾਂ ਦੀ ਸਾਫ ਸੁਥਰੀ ਗਾਇਕੀ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਗਾਣੇ ਤੁਹਾਨੂੰ ਸੱਭਿਆਚਾਰ ਜੋੜਦੇ ਹਨ।



ਇਸ ਦੇ ਨਾਲ ਨਾਲ ਹਰਭਜਨ ਮਾਨ ਸੋਸ਼ਲ ਮੀਡੀਆ 'ਤੇ ਵੀ ਐਕਟਿਵ ਰਹਿੰਦੇ ਹਨ। ਉਨ੍ਹਾਂ ਦੇ ਨਾਲ ਨਾਲ ਉਨ੍ਹਾਂ ਦੀ ਪਤਨੀ ਹਰਮਨ ਕੌਰ ਮਾਨ ਵੀ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ।



ਹੁਣ ਹਰਮਨ ਕੌਰ ਨੇ ਫਿਰ ਤੋਂ ਪਤੀ ਹਰਭਜਨ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ।



ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਫੈਨਜ਼ ਬੇਹੱਦ ਖੂਸ਼ ਹੋ ਰਹੇ ਹਨ ਅਤੇ ਜੋੜੇ 'ਤੇ ਪਿਆਰ ਦੀ ਬਰਸਾਤ ਕਰ ਰਹੇ ਹਨ। ਤਸਵੀਰਾਂ 'ਚ ਜੋੜੇ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।



ਹਰਮਨ ਕੌਰ ਨੇ ਬਲੈਕ ਰੰਗ ਦਾ ਕਢਾਈ ਵਾਲਾ ਸੂਟ ਪਹਿਿਨਿਆ ਹੋਇਆ ਹੈ, ਜੋ ਕਿ ਉਨ੍ਹਾਂ 'ਤੇ ਖੂਬ ਜੱਚ ਰਿਹਾ ਹੈ।



ਜਦਕਿ ਹਰਭਜਨ ਮਾਨ ਥ੍ਰੀ ਪੀਸ ਸੂਟ 'ਚ ਕਾਫੀ ਹੈਂਡਸਮ ਨਜ਼ਰ ਆ ਰਹੇ ਹਨ। ਇਨ੍ਹਾਂ ਦੋਵਾਂ ਦੀਆਂ ਤਸਵੀਰਾਂ 'ਤੇ ਫੈਨਜ਼ ਖੂਬ ਲਾਈਕ-ਕਮੈਂਟ ਕਰ ਰਹੇ ਹਨ।



ਕਾਬਿਲੇਗ਼ੌਰ ਹੈ ਕਿ ਹਰਭਜਨ ਮਾਨ ਨੇ 2022 'ਚ ਪੰਜਾਬੀ ਇੰਡਸਟਰੀ 'ਚ 30 ਸਾਲ ਪੂਰੇ ਕੀਤੇ ਹਨ।



ਇਸ ਖੁਸ਼ੀ 'ਚ ਉਨ੍ਹਾਂ ਨੇ ਫੈਨਜ਼ ਨੂੰ ਖਾਸ ਤੋਹਫਾ ਵੀ ਦਿੱਤਾ ਸੀ। ਉਨ੍ਹਾਂ ਨੇ ਆਪਣੀ ਐਲਬਮ 'ਮਾਇ ਵੇਅ ਮੈਂ ਤੇ ਮੇਰੇ ਗੀਤ' ਰਿਲੀਜ਼ ਕੀਤੀ ਸੀ।



ਇਸ ਐਲਬਮ ਨੂੰ ਫੈਨਜ਼ ਦਾ ਭਰਪੂਰ ਪਿਆਰ ਮਿਿਲਿਆ ਸੀ।