ਸੋਨਮ ਬਾਜਵਾ ਪੰਜਾਬੀ ਫਿਲਮ ਇੰਡਸਟਰੀ ਦੀਆਂ ਸਫਲ ਅਭਿਨੇਤਰੀਆਂ ਵਿੱਚੋਂ ਇੱਕ ਹੈ।



ਲਗਭਗ ਇੱਕ ਦਹਾਕੇ ਦੇ ਕਰੀਅਰ ਵਿੱਚ, ਸੋਨਮ ਨੇ ਇੰਡਸਟਰੀ ਵਿੱਚ ਆਪਣਾ ਵੱਖਰਾ ਮੁਕਾਮ ਬਣਾਇਆ ਹੈ।



ਹੁਣ ਸੋਨਮ ਨੂੰ ਬਾਲੀਵੁੱਡ ਤੋਂ ਵੀ ਕਈ ਆਫਰ ਮਿਲ ਰਹੇ ਹਨ ਪਰ ਅਦਾਕਾਰਾ ਹਿੰਦੀ ਸਿਨੇਮਾ 'ਚ ਡੈਬਿਊ ਕਰਨ ਦੇ ਮੂਡ 'ਚ ਨਹੀਂ ਹੈ।



ਆਪਣੀ ਤਾਜ਼ਾ ਰਿਲੀਜ਼ ਹੋਈ ਬਲਾਕਬਸਟਰ ਫਿਲਮ 'ਕੈਰੀ ਆਨ ਜੱਟਾ 3' ਦੀ ਸਫਲਤਾ ਦਾ ਆਨੰਦ ਮਾਣ ਰਹੀ ਸੋਨਮ ਬਾਜਵਾ ਨੇ ਇਕ ਤਾਜ਼ਾ ਇੰਟਰਵਿਊ 'ਚ ਦੱਸਿਆ ਕਿ ਉਹ ਅਜੇ ਬਾਲੀਵੁੱਡ 'ਚ ਡੈਬਿਊ ਕਿਉਂ ਨਹੀਂ ਕਰ ਰਹੀ ਹੈ।



ਉਹ ਹੁਣ ਤੱਕ ਕਈ ਬਾਲੀਵੁੱਡ ਫਿਲਮਾਂ ਦੇ ਆਫਰਾਂ ਨੂੰ ਠੁਕਰਾ ਚੁੱਕੀ ਹੈ। ਨਿਊਜ਼18 ਨਾਲ ਗੱਲਬਾਤ ਕਰਦੇ ਹੋਏ ਸੋਨਮ ਨੇ ਕਿਹਾ, ਮੈਨੂੰ ਬਾਲੀਵੁੱਡ ਫਿਲਮਾਂ ਦੇ ਆਫਰ ਆ ਰਹੇ ਹਨ,



ਪਰ ਇਹ ਉਦੋਂ ਹੋਵੇਗਾ ਜਦੋਂ ਇਹ ਹੋਣਾ ਹੈ। ਮੈਂ ਉਹ ਚੀਜ਼ਾਂ ਇਸ ਕਰਕੇ ਨਹੀਂ ਕਰਨਾ ਚਾਹੁੰਦੀ ਕਿਉਂ ਮੈਨੂੰ ਇਹ ਕਰਨੀਆਂ ਚਾਹੀਦੀਆਂ ਹਨ।



ਮੈਂ ਕੁਝ ਵਧੀਆ ਕਰਨਾ ਚਾਹੁੰਦੀ ਹਾਂ, ਕਿਉਂਕਿ ਮੈਂ ਪੰਜਾਬੀ ਫਿਲਮ ਇੰਡਸਟਰੀ ਦੀ ਨੁਮਾਇੰਦਗੀ ਵੀ ਕਰਾਂਗੀ।



ਮੈਨੂੰ ਪਤਾ ਹੈ ਮੇਰੇ ਪ੍ਰਸ਼ੰਸਕਾਂ ਨੂੰ ਮੇਰੇ ਤੋਂ ਬਹੁਤ ਉਮੀਦਾਂ ਹਨ ਅਤੇ ਮੈਂ ਪੰਜਾਬੀ ਫ਼ਿਲਮ ਅਦਾਕਾਰ ਵਜੋਂ ਸਾਹਮਣੇ ਆਉਣ 'ਤੇ ਉਨ੍ਹਾਂ ਨਾਲ ਇਨਸਾਫ਼ ਕਰਨਾ ਚਾਹੁੰਦੀ ਹਾਂ।



ਸੋਨਮ ਬਾਜਵਾ ਨੇ ਦੱਸਿਆ ਕਿ ਉਹ ਬਾਲੀਵੁੱਡ 'ਚ ਡੈਬਿਊ ਕਰਨਾ ਚਾਹੁੰਦੀ ਹੈ ਪਰ ਕਈ ਵਾਰ ਡੇਟ ਦੇ ਮੁੱਦੇ ਆ ਜਾਂਦੇ ਹਨ ਤੇ ਕਈ ਵਾਰ ਚੰਗੇ ਆਫਰ ਨਹੀਂ ਆਉਂਦੇ। ਅਦਾਕਾਰਾ ਨੇ ਕਿਹਾ, ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲੀ ਜੋ ਮੈਨੂੰ ਫਿਲਮਾਂ ਦੀ ਪੇਸ਼ਕਸ਼ ਕਰਦੇ ਹਨ,



ਪਰ ਕਈ ਵਾਰ ਮੈਂ ਟਾਈਮ ਤੇ ਡੇਟਸ ਨਾ ਹੋਣ ਕਰਕੇ ਫਿਲਮ 'ਚ ਕੰਮ ਨਹੀਂ ਕਰ ਪਾਉਂਦੀ। ਕਿਸੇ ਸਮੇਂ, ਮੈਨੂੰ ਲੱਗਾ ਕਿ ਇਹ ਮੇਰੇ ਬਾਲੀਵੁੱਡ ਡੈਬਿਊ ਲਈ ਸਹੀ ਫਿਲਮ ਨਹੀਂ ਹੈ। ਮੈਂ ਇੱਕ ਚੰਗੇ ਅਭਿਨੇਤਾ ਦੀ ਤਲਾਸ਼ 'ਚ ਹਾਂ।