ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੇ ਘਰ ਖੁਸ਼ੀਆਂ ਆਈਆਂ ਹਨ
ਅਦਾਕਾਰਾ ਨੇ 20 ਅਗਸਤ ਸ਼ਨੀਵਾਰ ਨੂੰ ਬੇਟੇ ਨੂੰ ਜਨਮ ਦਿਤਾ ਹੈ
ਸੋਨਮ ਕਪੂਰ ਅਤੇ ਆਨੰਦ ਆਹੂਜਾ ਨੇ ਸ਼ਨੀਵਾਰ ਨੂੰ ਬੇਟੇ ਦਾ ਸਵਾਗਤ ਕੀਤਾ
ਸੋਨਮ ਕਪੂਰ ਦੀ ਮਾਂ ਸੁਨੀਤਾ ਕਪੂਰ ਨੇ ਜੋੜੇ ਨੂੰ ਵਧਾਈ ਦੇਣ ਵਾਲੇ ਮਸ਼ਹੂਰ ਹਸਤੀਆਂ ਦੇ ਸਕ੍ਰੀਨਸ਼ੌਟਸ ਸ਼ੇਅਰ ਕੀਤੇ
ਅਭਿਨੇਤਰੀ ਨੀਤੂ ਕਪੂਰ ਨੇ ਸੁਨੀਤਾ ਅਤੇ ਅਨਿਲ ਕਪੂਰ ਨੂੰ ਵਧਾਈ ਦਿੱਤੀ
ਦੱਸ ਦਈਏ ਕਿ ਸੋਨਮ ਕਪੂਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ `ਤੇ ਜੂਨ ਮਹੀਨੇ `ਚ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ
ਉਨ੍ਹਾਂ ਨੇ ਪਿਆਰੀਆਂ ਤਸਵੀਰਾਂ ਸ਼ੇਅਰ ਕਰਕੇ ਉਸ ਨੂੰ ਕੈਪਸ਼ਨ ਦਿਤੀ ਸੀ
ਸੋਨਮ ਨੇ ਇਹ ਨੋਟ ਆਪਣੇ ਬੱਚੇ ਲਈ ਲਿਖ ਕੇ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ
ਕਾਬਿਲੇਗ਼ੌਰ ਹੈ ਕਿ ਸੋਨਮ ਕਪੂਰ ਨੇ ਬਿਜ਼ਨਸਮੈਨ ਆਨੰਦ ਅਹੂਜਾ ਨਾਲ 2018 `ਚ ਵਿਆਹ ਕੀਤਾ ਸੀ
ਵਿਆਹ ਤੋਂ 4 ਸਾਲਾਂ ਬਾਅਦ ਦੋਵਾਂ ਦੇ ਘਰ ਵਿੱਚ ਬੇਟੇ ਦਾ ਜਨਮ ਹੋਇਆ ਹੈ