ਤੇਜਸਵੀ ਪ੍ਰਕਾਸ਼ ਨੇ 'ਬਿੱਗ ਬੌਸ 15' ਦਾ ਖਿਤਾਬ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ

ਤੇਜਸਵੀ ਪ੍ਰਕਾਸ਼ ਮਰਾਠਾ ਪਰਿਵਾਰ ਨਾਲ ਸਬੰਧ ਰੱਖਦੀ ਹੈ

ਉਸ ਨੇ ਸ਼ਾਸਤਰੀ ਸੰਗੀਤ ਦੀ ਸਿਖਲਾਈ ਪ੍ਰਾਪਤ ਕੀਤੀ ਹੈ

ਟੀਵੀ ਅਦਾਕਾਰਾ ਤੇਜਸਵੀ ਪ੍ਰਕਾਸ਼ ਆਪਣੇ ਭਰਾ ਪ੍ਰਤੀਕ ਵਾਂਗ ਇੰਜੀਨੀਅਰ ਬਣਨਾ ਚਾਹੁੰਦੀ ਸੀ

ਉਸਨੇ ਮੁੰਬਈ ਯੂਨੀਵਰਸਿਟੀ ਤੋਂ ਇਲੈਕਟ੍ਰਾਨਿਕਸ ਤੇ ਦੂਰਸੰਚਾਰ 'ਚ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ

ਕਾਲਜ ਦੇ ਦਿਨਾਂ ਤੋਂ, ਉਸਨੇ ਸੁੰਦਰਤਾ ਪ੍ਰਤੀਯੋਗਤਾਵਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ

ਇੰਜੀਨੀਅਰਿੰਗ ਦੌਰਾਨ ਉਸ ਨੇ 'ਮੁੰਬਈ ਫਰੈਸ਼ ਫੇਸ ਕੰਟੈਸਟ' ਜਿੱਤ ਲਿਆ

ਇਸ ਤੋਂ ਬਾਅਦ ਉਸ ਦੀ ਜ਼ਿੰਦਗੀ ਉਦੋਂ ਬਦਲ ਗਈ ਜਦੋਂ ਉਸ ਦੀਆਂ ਤਸਵੀਰਾਂ ਮੀਡੀਆ 'ਚ ਆਈਆਂ

ਤੇਜਸਵੀ ਪ੍ਰਕਾਸ਼ ਨੇ ਛੋਟੇ ਪਰਦੇ ਦੇ ਕਈ ਮਸ਼ਹੂਰ ਟੀਵੀ ਸ਼ੋਅਜ਼ ਵਿੱਚ ਕੰਮ ਕੀਤਾ ਹੈ

ਉਸਨੇ 2012 'ਚ ਆਪਣਾ ਟੀਵੀ ਡੈਬਿਊ ਕੀਤਾ ਸੀ ਉਦੋਂ ਤੋਂ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ