ਸੋਨਮ ਕਪੂਰ ਨੇ ਪੈਰਿਸ 'ਚ ਬਿਜ਼ਨੈੱਸ ਆਫ ਫੈਸ਼ਨ 500 ਗਾਲਾ ਈਵੈਂਟ 'ਚ ਸ਼ਿਰਕਤ ਕੀਤੀ ਸੋਨਮ ਵਾਈਟ ਵੈਲੇਨਟੀਨੋ ਗਾਊਨ ਤੇ ਸਟੋਨ ਕਲਸਟਰ ਈਅਰਰਿੰਗਸ ਪਹਿਨੇ ਨਜ਼ਰ ਆਈ ਅਦਾਕਾਰਾ ਸੋਨਮ ਕਪੂਰ ਦੇ ਇਸ ਲੁੱਕ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਸੋਨਮ ਆਪਣੀਆਂ ਫਿਲਮਾਂ ਦੇ ਨਾਲ ਆਪਣੇ ਲੁੱਕ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੀ ਹੈ ਸੋਨਮ ਨੇ ਆਪਣੇ ਗਲੈਮਰਸ ਫੈਸ਼ਨ ਸੈਂਸ ਨਾਲ ਅੰਤਰਰਾਸ਼ਟਰੀ ਸਮਾਗਮਾਂ 'ਤੇ ਵੀ ਆਪਣੀ ਛਾਪ ਛੱਡੀ ਹੈ ਹਾਲ ਹੀ ਵਿੱਚ ਉਸਨੇ ਪੈਰਿਸ ਵਿੱਚ ਬਿਜ਼ਨਸ ਆਫ ਫੈਸ਼ਨ 500 ਦੇ ਗਾਲਾ ਈਵੈਂਟ ਵਿੱਚ ਹਿੱਸਾ ਲਿਆ ਸੋਨਮ ਕਪੂਰ ਨੇ ਇਸ ਈਵੈਂਟ 'ਚ ਸਫੇਦ ਵੈਲੇਨਟੀਨੋ ਗਾਊਨ 'ਚ ਐਂਟਰੀ ਕੀਤੀ ਇਸ ਈਵੈਂਟ 'ਚ ਸੋਨਮ ਕਪੂਰ ਦੇ ਆਊਟਫਿਟ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਸੋਨਮ ਨੇ ਚਿੱਟੇ ਗਾਊਨ ਦੇ ਨਾਲ ਪਹਿਨੇ ਹੋਏ ਵੱਡੇ ਈਅਰਰਿੰਗਸ ਦੀ ਵੀ ਕਾਫੀ ਚਰਚਾ ਹੋ ਰਹੀ ਹੈ ਸਫੇਦ ਗਾਊਨ 'ਚ ਅਦਾਕਾਰਾ ਸੋਨਮ ਕਪੂਰ ਕਾਫੀ ਰਾਇਲ ਅਤੇ ਗਲੈਮਰਸ ਲੱਗ ਰਹੀ ਸੀ