ਫੈਸ਼ਨ ਕੁਈਨ ਸੋਨਮ ਕਪੂਰ ਹਾਲ ਹੀ 'ਚ ਆਪਣੇ ਪਤੀ ਨਾਲ ਡੇਟ 'ਤੇ ਗਈ ਸੀ ਜਿਸ ਦੀਆਂ ਰੋਮਾਂਟਿਕ ਤਸਵੀਰਾਂ ਉਸ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ ਸੋਨਮ ਕਪੂਰ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਉਹ ਮਲਟੀਕਲਰਡ ਸਾੜ੍ਹੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ ਸੋਨਮ ਕਪੂਰ ਆਪਣੇ ਪਤੀ ਆਨੰਦ ਆਹੂਜਾ ਨਾਲ ਰਾਇਲ ਲੁੱਕ 'ਚ ਨਜ਼ਰ ਆ ਰਹੀ ਹੈ ਡੇਟ 'ਤੇ ਇਹ ਸਟਾਰ ਕਪਲ ਇੱਕ-ਦੂਜੇ ਨਾਲ ਕੋਜ਼ੀ ਹੁੰਦੇ ਦਿਖਾਈ ਦਿੱਤੇ ਦੋਵਾਂ ਦੀਆਂ ਇਹ ਤਸਵੀਰਾਂ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਸੋਨਮ ਨੇ ਕੈਪਸ਼ਨ 'ਚ ਲਿਖਿਆ, 'ਮੋਸਟ ਡੈਪਰ ਡੇਟ...ਮੈਂ ਇੱਕ ਪਰਫੈਕਟ ਆਦਮੀ ਨਾਲ ਵਿਆਹ ਕੀਤਾ ਹੈ' ਕੁਝ ਤਸਵੀਰਾਂ 'ਚ ਸੋਨਮ ਕਪੂਰ ਇਕੱਲੀ ਵੀ ਪੋਜ਼ ਦਿੰਦੀ ਨਜ਼ਰ ਆਈ ਸੋਨਮ ਨੇ ਆਪਣੀ ਇਸ ਸ਼ਾਹੀ ਲੁੱਕ ਨੂੰ ਬੋਲਡ ਮੇਕਅੱਪ ਤੇ ਵਾਲਾਂ ਦਾ ਬਨ ਬਣਾ ਕੇ ਪੂਰਾ ਕੀਤਾ