Golf Veteran Vijay Kumar Dies: ਖੇਡ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਪ੍ਰਸ਼ੰਸਕਾਂ ਦੇ ਨਾਲ-ਨਾਲ ਦਿੱਗਜ ਹਸਤੀਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ।

Published by: ABP Sanjha

ਦੱਸ ਦੇਈਏ ਕਿ ਦੇਸ਼ ਦੇ ਦਿੱਗਜ ਗੋਲਫਰ ਵਿਜੇ ਕੁਮਾਰ ਦਾ 57 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਚਲੇ ਜਾਣ ਨਾਲ ਪੂਰੇ ਖੇਡ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

Published by: ABP Sanjha

'ਪ੍ਰੋਫੈਸ਼ਨਲ ਗੋਲਫ ਟੂਰ ਆਫ ਇੰਡੀਆ' (PGTI) ਨੇ ਸੋਸ਼ਲ ਮੀਡੀਆ ਰਾਹੀਂ ਇਸ ਮੰਦਭਾਗੀ ਖਬਰ ਦੀ ਪੁਸ਼ਟੀ ਕਰਦਿਆਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Published by: ABP Sanjha

ਵਿਜੇ ਕੁਮਾਰ ਭਾਰਤੀ ਗੋਲਫ ਦੇ ਉਨ੍ਹਾਂ ਚੋਣਵੇਂ ਖਿਡਾਰੀਆਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਲੰਬੇ ਸਮੇਂ ਤੱਕ ਘਰੇਲੂ ਸਰਕਟ 'ਤੇ ਆਪਣਾ ਦਬਦਬਾ ਬਣਾਈ ਰੱਖਿਆ।

Published by: ABP Sanjha

ਉਨ੍ਹਾਂ ਨੇ ਆਪਣੇ ਕਰੀਅਰ ਵਿੱਚ ਚਾਰ ਵਾਰ 'ਆਰਡਰ ਆਫ ਮੈਰਿਟ' ਦਾ ਖਿਤਾਬ ਆਪਣੇ ਨਾਂ ਕੀਤਾ। 1990 ਦੇ ਦਹਾਕੇ ਤੋਂ ਲੈ ਕੇ 2000 ਦੇ ਸ਼ੁਰੂਆਤੀ ਸਾਲਾਂ ਤੱਕ ਉਨ੍ਹਾਂ ਨੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕੀਤਾ।

Published by: ABP Sanjha

ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਯਾਦਗਾਰ ਪ੍ਰਾਪਤੀ ਸਾਲ 2002 ਵਿੱਚ ਇੰਡੀਅਨ ਓਪਨ (Indian Open) ਜਿੱਤਣਾ ਰਹੀ, ਜੋ ਦਿੱਲੀ ਗੋਲਫ ਕਲੱਬ ਵਿੱਚ ਖੇਡਿਆ ਗਿਆ ਸੀ।

Published by: ABP Sanjha

ਵਿਜੇ ਕੁਮਾਰ ਨੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਕਈ ਵਾਰ ਦੇਸ਼ ਦੀ ਨੁਮਾਇੰਦਗੀ ਕੀਤੀ। ਸਾਲ 1999 ਵਿੱਚ ਸਕਾਟਲੈਂਡ ਦੇ ਸੇਂਟ ਐਂਡਰਿਊਜ਼ ਵਿੱਚ ਹੋਏ ਅਲਫ੍ਰੇਡ ਡਨਹਿਲ ਕੱਪ (Alfred Dunhill Cup) ਵਿੱਚ ਉਨ੍ਹਾਂ ਨੇ ਭਾਰਤੀ ਟੀਮ ਵੱਲੋਂ ਖੇਡਦਿਆਂ...

Published by: ABP Sanjha

ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਸੀ। ਉਨ੍ਹਾਂ ਦੇ ਤਜ਼ਰਬੇ ਅਤੇ ਖੇਡ ਨੇ ਭਾਰਤੀ ਗੋਲਫ ਨੂੰ ਵਿਸ਼ਵ ਪੱਧਰ 'ਤੇ ਇੱਕ ਨਵੀਂ ਪਛਾਣ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

Published by: ABP Sanjha

29 ਦਸੰਬਰ 1968 ਨੂੰ ਲਖਨਊ ਵਿੱਚ ਜਨਮੇ ਵਿਜੇ ਕੁਮਾਰ ਨੇ ਸਾਲ 1988 ਵਿੱਚ ਆਪਣੇ ਪੇਸ਼ੇਵਰ (ਪ੍ਰੋਫੈਸ਼ਨਲ) ਕਰੀਅਰ ਦੀ ਸ਼ੁਰੂਆਤ ਕੀਤੀ ਸੀ। PGTI ਨੇ ਆਪਣੇ ਬਿਆਨ ਵਿੱਚ ਕਿਹਾ ਕਿ ਵਿਜੇ ਕੁਮਾਰ ਨਾ ਸਿਰਫ਼ ਇੱਕ ਬਿਹਤਰੀਨ ਖਿਡਾਰੀ ਸਨ,

Published by: ABP Sanjha

ਸਗੋਂ ਇੱਕ ਬੇਹੱਦ ਖੁਸ਼ਮਿਜ਼ਾਜ ਅਤੇ ਸਕਾਰਾਤਮਕ ਸੋਚ ਵਾਲੇ ਇਨਸਾਨ ਵੀ ਸਨ। ਉਨ੍ਹਾਂ ਦਾ ਹੱਸਮੁੱਖ ਸੁਭਾਅ, ਖੇਡ ਭਾਵਨਾ ਅਤੇ ਖੇਡ ਪ੍ਰਤੀ ਸਮਰਪਣ ਆਉਣ ਵਾਲੀ ਪੀੜ੍ਹੀ ਦੇ ਖਿਡਾਰੀਆਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਰਹੇਗਾ।

Published by: ABP Sanjha