ਪੰਜਾਬ ਦੇ ਸ਼ੇਰ ਪੁੱਤ ਅਤੇ ਭਾਰਤੀ ਟੈਸਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੇ ਇੰਗਲੈਂਡ ਵਿੱਚ ਇਤਿਹਾਸ ਰੱਚ ਦਿੱਤਾ ਹੈ।

ਸ਼ੁਭਮਨ ਗਿੱਲ ਨੇ ਐਜਬੈਸਟਨ ਟੈਸਟ ਦੀ ਦੂਜੀ ਪਾਰੀ ਵਿੱਚ ਸੈਂਕੜਾ ਲਗਾਇਆ ਹੈ।

Published by: ਗੁਰਵਿੰਦਰ ਸਿੰਘ

ਗਿੱਲ ਨੇ 129 ਗੇਂਦਾਂ ਵਿੱਚ ਇਹ ਸੈਂਕੜਾ ਲਾਇਆ, ਜਿਸ ਵਿੱਚ 9 ਚੌਕੇ ਅਤੇ 3 ਛੱਕੇ ਲੱਗੇ।



ਇਸ ਸੈਂਕੜੇ ਦੇ ਨਾਲ ਹੀ ਗਿੱਲ ਨੇ ਭਾਰਤ ਦੇ ਮਹਾਨ ਖਿਡਾਰੀ ਸੁਨੀਲ ਗਾਵਸਕਰ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ।

ਸੁਨੀਲ ਗਾਵਸਕਰ ਇੱਕੋ ਟੈਸਟ ਮੈਚ ਵਿੱਚ ਦੋਹਰਾ ਸੈਂਕੜਾ ਅਤੇ ਇੱਕ ਸੈਂਕੜਾ ਲਗਾਉਣ ਵਾਲੇ ਇਕਲੌਤੇ ਭਾਰਤੀ ਖਿਡਾਰੀ ਸਨ

ਪਰ ਸ਼ੁਭਮਨ ਗਿੱਲ ਨੇ ਹੁਣ ਇਹ ਰਿਕਾਰਡ ਆਪਣੇ ਨਾਮ ਕਰ ਲਿਆ ਹੈ।

ਸ਼ੁਭਮਨ ਗਿੱਲ ਦਾ ਬੱਲਾ ਇੰਗਲੈਂਡ ਦੌਰੇ 'ਤੇ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ।



ਇਸ ਦੂਜੇ ਟੈਸਟ ਮੈਚ ਦੀ ਪਹਿਲੀ ਪਾਰੀ ਵਿੱਚ 387 ਗੇਂਦਾਂ ਵਿੱਚ 269 ਦੌੜਾਂ ਬਣਾਈਆਂ



ਜਿਸ ਵਿੱਚ ਉਨ੍ਹਾਂ ਨੇ 30 ਚੌਕੇ ਅਤੇ ਤਿੰਨ ਛੱਕੇ ਲਗਾਏ। ਗਿੱਲ ਨੇ ਦੂਜੀ ਪਾਰੀ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।