Sunny Deol-Ameesha Patel Picture: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਜੋੜੀ ਆਪਣੀ ਫਿਲਮ ਗਦਰ-2 ਦੇ ਚੱਲਦੇ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਇਸ ਵਿਚਾਲੇ ਸੰਨੀ ਦਿਓਲ ਦਾ ਤਾਰਾ ਸਿੰਘ ਅਤੇ ਅਮੀਸ਼ਾ ਪਟੇਲ ਦਾ ਸਕੀਨਾ ਲੁੱਕ ਪ੍ਰਸ਼ੰਸਕਾਂ ਵਿੱਚ ਖੂਬ ਵਾਹੋ ਵਾਹੀ ਬਟੋਰ ਰਿਹਾ ਹੈ। ਫਿਲਮ ਵਿੱਚ ਉਨ੍ਹਾਂ ਦੀ ਲਵ ਕੈਮਿਸਟ੍ਰੀ ਹੀ ਨਹੀਂ ਬਲਕਿ ਲੁੱਕ ਦੀ ਵੀ ਖੂਬ ਤਾਰੀਫ਼ ਹੋ ਰਹੀ ਹੈ। ਅਦਾਕਾਰ ਸੰਨੀ ਦਿਓਲ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਅਮੀਸ਼ਾ ਪਟੇਲ ਨਾਲ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ। ਜਿਨ੍ਹਾਂ ਨੂੰ ਪ੍ਰਸ਼ੰਸਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਖਾਸ ਗੱਲ ਇਹ ਹੈ ਕਿ ਫਿਲਮ ਗਦਰ-2 ਦੀ ਰਿਲੀਜ਼ ਤੋਂ ਪਹਿਲਾ ਹੀ ਅਮੀਸ਼ਾ ਦੇ ਸਕੀਨਾ ਅਤੇ ਸੰਨੀ ਦਿਓਲ ਦੇ ਤਾਰਾ ਸਿੰਘ ਲੁੱਕ ਉੱਪਰ ਪ੍ਰਸ਼ੰਸਕ ਆਪਣੇ ਪਿਆਰ ਦੀ ਬਰਸਾਤ ਕਰ ਰਹੇ ਹਨ। ਇਹ ਤਸਵੀਰਾਂ ਸੰਨੀ ਦਿਓਲ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝੀਆਂ ਕੀਤੀਆਂ ਗਈਆਂ ਹਨ। ਸੰਨੀ ਦਿਓਲ ਵੱਲੋਂ ਸਾਂਝੀਆਂ ਕੀਤੀਆਂ ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕ ਪਿਆਰ ਲੁਟਾਉਂਦੇ ਹੋਏ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਤਾਰੀਫ਼ ਵਿੱਚ ਕਮੈਂਟ ਕਰਦੇ ਹੋਏ ਲਿਖਿਆ, ਤੁਸੀ ਇੰਡਿਆ ਦੀ ਸ਼ਾਨ ਹੋ ਪਾਜ਼ੀ... ਦੱਸ ਦੇਈਏ ਕਿ 'ਗਦਰ' ਦੀ ਰਿਲੀਜ਼ ਦੇ 22 ਸਾਲ ਬਾਅਦ ਹੁਣ ਫਿਲਮ ਦਾ ਪਾਰਟ 2 ਰਿਲੀਜ਼ ਹੋਣ ਜਾ ਰਿਹਾ ਹੈ। ਅਜਿਹੇ 'ਚ ਇਹ ਪਲ ਸਿਰਫ ਪ੍ਰਸ਼ੰਸਕਾਂ ਲਈ ਹੀ ਨਹੀਂ ਬਲਕਿ ਸੰਨੀ ਦਿਓਲ ਲਈ ਵੀ ਬਹੁਤ ਖਾਸ ਹੈ। ਇਹੀ ਕਾਰਨ ਹੈ ਕਿ ਟ੍ਰੇਲਰ ਲਾਂਚ ਈਵੈਂਟ 'ਤੇ ਲੋਕਾਂ ਦਾ ਪਿਆਰ ਦੇਖ ਸੰਨੀ ਦਿਓਲ ਰੋ ਪਏ। ਦਰਅਸਲ ਜਿਵੇਂ ਹੀ ਸੰਨੀ ਸਟੇਜ 'ਤੇ ਆਏ ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ 'ਪਾਜੀ ਤੁਸੀ ਹਮਾਰੀ ਜਾਨ ਹੋ, ਹਿੰਦੁਸਤਾਨ ਕੀ ਸ਼ਾਨ...ਹਿੰਦੁਸਤਾਨ ਜ਼ਿੰਦਾਬਾਦ..' ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਸੀ। ਦੱਸ ਦੇਈਏ ਕਿ 'ਗਦਰ 2' 11 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਟ੍ਰੇਲਰ ਤੋਂ ਬਾਅਦ ਫਿਲਮ ਦਾ ਗੀਤ ਮੈਂ ਨਿਕਲਾ ਗੱਡੀ ਲੈ ਕੇ ਵੀ ਰਿਲੀਜ਼ ਕੀਤਾ ਜਾ ਚੁੱਕਾ ਹੈ। ਜਿਸ ਨੂੰ ਪ੍ਰਸ਼ੰਸਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ।