Sunny Deol: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਇਨ੍ਹੀਂ ਦਿਨੀਂ ਹਰ ਪਾਸੇ ਛਾਏ ਹੋਏ ਹਨ। ਅਦਾਕਾਰ ਦੀ ਫਿਲਮ 'ਗਦਰ 2' ਨੇ ਬਾਕਸ ਆਫਿਸ 'ਤੇ 500 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਛੋਟੇ ਬੇਟੇ ਰਾਜਵੀਰ ਦਿਓਲ ਦੀ ਡੈਬਿਊ ਫਿਲਮ ਡੋਨੋ ਵੀ ਹਾਲ ਹੀ 'ਚ ਰਿਲੀਜ਼ ਹੋਈ ਹੈ। ਇਸ ਦੌਰਾਨ ਸੰਨੀ ਦਿਓਲ ਆਪਣੇ ਬੇਟੇ ਨਾਲ ਇੱਕ ਟਾਕ ਸ਼ੋਅ ਦਾ ਹਿੱਸਾ ਬਣੇ ਹਨ, ਜਿੱਥੇ ਉਨ੍ਹਾਂ ਨੇ ਪਹਿਲੀ ਵਾਰ ਆਪਣੀ ਜ਼ਿੰਦਗੀ ਵਿੱਚ ਅਲਕੋਹਲ ਦਾ ਟੈਸਟ ਕਰਨ ਦੀ ਕਹਾਣੀ ਸਾਂਝੀ ਕੀਤੀ ਹੈ। ਸੰਨੀ ਦਿਓਲ ਨੇ Mashable India ਨੂੰ ਦਿੱਤੇ ਇੰਟਰਵਿਊ 'ਚ ਇਸ ਗੱਲ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਹੈ ਕਿ ਕਿਵੇਂ ਸਿਰਫ ਸੋਸਾਇਟੀ ਵਿੱਚ ਫਿੱਟ ਹੋਣ ਲਈ ਇੱਕ ਵਾਰ ਅਲਕੋਹਲ ਟ੍ਰਾਈ ਕੀਤੀ ਸੀ ਅਤੇ ਇਹ ਤਜ਼ਰਬਾ ਬਹੁਤ ਮਾੜਾ ਸੀ। ਉਨ੍ਹਾਂ ਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਆਈ ਸੀ।। ਜਿਸ ਤੋਂ ਬਾਅਦ ਉਨ੍ਹਾਂ ਕਦੇ ਵੀ ਸ਼ਰਾਬ ਨੂੰ ਹੱਥ ਨਹੀਂ ਲਾਇਆ। ਦਰਅਸਲ, ਇੰਟਰਵਿਊ ਵਿੱਚ ਹੋਸਟ ਨੇ ਸੰਨੀ ਤੋਂ ਪੁੱਛਿਆ ਕਿ ਕੀ ਉਸਨੇ ਕਦੇ ਸਿਗਰਟ ਪੀਤੀ ਹੈ ਜਾਂ ਡ੍ਰੀਕਿੰਗ ਕੀਤੀ ਹੈ। ਇਸ ਦੇ ਜਵਾਬ ਵਿੱਚ ਅਦਾਕਾਰ ਨੇ ਕਿਹਾ - ਨਹੀਂ, ਅਜਿਹਾ ਕਦੇ ਨਹੀਂ ਹੋਇਆ ਅਤੇ ਅਜਿਹਾ ਨਹੀਂ ਹੈ ਕਿ ਮੈਂ ਕਦੇ ਕੋਸ਼ਿਸ਼ ਨਹੀਂ ਕੀਤੀ ਹੈ। ਜਦੋਂ ਮੈਂ ਇੰਗਲੈਂਡ ਗਿਆ ਸੀ ਤਾਂ ਮੈਂ ਸਿਰਫ ਸੋਸਾਇਟੀ ਦਾ ਹਿੱਸਾ ਬਣਨ ਦੀ ਕੋਸ਼ਿਸ਼ ਕੀਤੀ ਸੀ ਪਰ ਮੈਨੂੰ ਦਾਰੂ ਦੀ ਸਮਝ ਨਹੀਂ ਆਉਂਦੀ। .. ਇੰਨੀ ਕੌੜੀ...ਉੱਪਰੋਂ ਗੰਧ ਵੀ ਇੰਨੀ ਮਾੜੀ, ਸਿਰ ਵੀ ਦੁਖਦਾ ਹੈ। ਪਤਾ ਨਹੀਂ ਲੋਕ ਕਿਉਂ ਪੀਂਦੇ ਹਨ। ਇਸ ਤੋਂ ਬਾਅਦ ਮੈਂ ਕਦੇ ਸ਼ਰਾਬ ਨਹੀਂ ਪੀਤੀ। ਦੱਸ ਦੇਈਏ ਕਿ ਇਸ ਦੌਰਾਨ ਸੰਨੀ ਦੇ ਬੇਟੇ ਤੋਂ ਇਹ ਵੀ ਪੁੱਛਿਆ ਗਿਆ ਕਿ ਕੀ ਸੰਨੀ ਨੇ ਕਦੇ ਉਸ ਨੂੰ ਸਿਗਰਟ ਪੀਂਦੇ ਜਾਂ ਸ਼ਰਾਬ ਪੀਂਦੇ ਫੜਿਆ ਹੈ। ਜਿਸ ਦੇ ਜਵਾਬ ਵਿੱਚ ਰਾਜਵੀਰ ਨੇ ਕਿਹਾ - ਇੱਕ ਵਾਰ ਅਜਿਹਾ ਹੋਇਆ ਕਿ ਮੈਂ ਬੀਅਰ ਪੀ ਰਿਹਾ ਸੀ ਅਤੇ ਆਪਣੇ ਪਿਤਾ ਦੇ ਕਮਰੇ ਵਿੱਚ ਕੁਝ ਚੀਜ਼ਾਂ ਭੁੱਲ ਗਿਆ ਤਾਂ ਮੈਂ ਉਹ ਲੈਣ ਗਿਆ।