ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਧਰਮਿੰਦਰ ਨਾ ਸਿਰਫ ਆਪਣੀਆਂ ਫਿਲਮਾਂ ਸਗੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੇ ਹਨ।

ਦਰਅਸਲ ਧਰਮਿੰਦਰ ਇਕ ਸਮੇਂ ਫਿਲਮਕਾਰ ਕਾਂਤੀ ਲਾਲ ਸ਼ਾਹ ਦੀ ਫਿਲਮ 'ਆਜ ਕਾ ਗੁੰਡਾ' 'ਚ ਕੰਮ ਕਰ ਰਹੇ ਸਨ। ਇਹ ਘਟਨਾ ਇਸ ਫਿਲਮ ਦੀ ਸ਼ੂਟਿੰਗ ਨਾਲ ਜੁੜੀ ਹੋਈ ਹੈ।

ਕਾਂਤੀ ਲਾਲ ਸ਼ਾਹ ਆਪਣੀਆਂ ਮਸਾਲਾ ਬੀ-ਗ੍ਰੇਡ ਫਿਲਮਾਂ ਲਈ ਜਾਣੇ ਜਾਂਦੇ ਹਨ। ਫ਼ਿਲਮ ‘ਆਜ ਕਾ ਗੁੰਡਾ’ ਵੀ ਇੱਕ ਮਸਾਲਾ ਫ਼ਿਲਮ ਸੀ।

ਮਾਮਲਾ ਕੁਝ ਅਜਿਹਾ ਹੈ ਕਿ ਇਸ ਫਿਲਮ ਲਈ ਕਾਂਤੀ ਸ਼ਾਹ ਨੇ ਧਰਮਿੰਦਰ 'ਤੇ ਇਕ ਸੀਨ ਫਿਲਮਾਇਆ ਸੀ

ਇਸ ਸੀਨ ਵਿਚ ਕਾਂਤੀ ਨੇ ਧਰਮਪਾਜੀ ਨੂੰ ਆਪਣੀ ਛਾਤੀ 'ਤੇ ਤੇਲ ਲਗਾ ਕੇ ਘੋੜੇ 'ਤੇ ਸਵਾਰ ਕਰਵਾਇਆ। ਦਰਅਸਲ, ਇਹ ਇਕ ਅਡਲਟ ਬੀ ਗਰੇਡ ਫ਼ਿਲਮ ਸੀ, ਪਰ ਧਰਮਿੰਦਰ ਨੂੰ ਇਸ ਬਾਰੇ ਪਤਾ ਨਹੀਂ ਸੀ

ਧਰਮਿੰਦਰ ਨੂੰ ਇਸ ਬਾਰੇ ਪਤਾ ਨਹੀਂ ਸੀ ਕਿ ਉਨ੍ਹਾਂ ਕੋਲੋਂ ਅਡਲਟ ਫ਼ਿਲਮ `ਚ ਕੰਮ ਕਰਾਇਆ ਜਾ ਰਿਹਾ ਹੈ

ਮੀਡੀਆ ਰਿਪੋਰਟਾਂ ਮੁਤਾਬਕ ਇਸ ਤੋਂ ਹੈਰਾਨ ਸਨੀ ਨੇ ਕਾਂਤੀ ਸ਼ਾਹ ਨੂੰ ਘਰ ਬੁਲਾਇਆ ਅਤੇ ਉਨ੍ਹਾਂ ਦੀ ਇਸ ਹਰਕਤ ਲਈ ਉਨ੍ਹਾਂ ਨੂੰ ਝਿੜਕਿਆ

ਇੱਥੋਂ ਤੱਕ ਕਿ ਸੰਨੀ ਦਿਓਲ ਨੇ ਕਾਨੂੰਨੀ ਕਾਰਵਾਈ ਦੀ ਧਮਕੀ ਦੇ ਕੇ ਫਿਲਮ ਦੀ ਰਿਲੀਜ਼ ਵੀ ਰੋਕ ਦਿੱਤੀ ਸੀ।

ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਸੰਨੀ ਦਿਓਲ ਨੇ ਕਾਂਤੀ ਨੂੰ ਥੱਪੜ ਵੀ ਮਾਰਿਆ ਸੀ।

'ਆਜ ਕਾ ਗੁੰਡਾ' ਦੀ ਯੂਨਿਟ ਦੇ ਕਿਸੇ ਵਿਅਕਤੀ ਨੇ ਸੰਨੀ ਦਿਓਲ ਨੂੰ ਦੱਸਿਆ ਸੀ ਕਿ ਉਨ੍ਹਾਂ ਦੇ ਪਿਤਾ ਇਕ ਐਡਲਟ ਫਿਲਮ 'ਚ ਕੰਮ ਕਰ ਰਹੇ ਹਨ।