Punjabi Singer Surinder Shinda Funeral: ਪੰਜਾਬੀ ਸੰਗੀਤ ਜਗਤ ਦੇ ਲੈਜੇਂਡ ਗਾਇਕ ਸੁਰਿੰਦਰ ਛਿੰਦਾ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਹਨ। ਬੁੱਧਵਾਰ ਸਵੇਰ ਸਾਢੇ 6 ਵਜੇ ਦੇ ਕਰੀਬ ਉਨ੍ਹਾਂ ਆਖਰੀ ਸਾਹ ਲਏ ਸੀ। ਜਾਣਕਾਰੀ ਮੁਤਾਬਕ ਗਾਇਕ ਨੇ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਖੇ ਦਮ ਤੋੜਿਆ। ਦੱਸ ਦੇਈਏ ਕਿ ਅੱਜ ਕਲਾਕਾਰ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ। ਜਾਣਕਾਰੀ ਮੁਤਾਬਕ ਛਿੰਦਾ ਦਾ ਅੰਤਿਮ ਸੰਸਕਾਰ 29 ਜੁਲਾਈ ਯਾਨਿ ਅੱਜ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਂਸ਼ਨ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ। ਇਹ ਜਾਣਕਾਰੀ ਮੀਡੀਆ ਨਾਲ ਉਨ੍ਹਾਂ ਦੇ ਛੋਟੇ ਪੁੱਤਰ ਮਨਿੰਦਰ ਛਿੰਦਾ ਨੇ ਸਾਂਝੀ ਕੀਤੀ ਸੀ। ਇਸ ਦੀ ਵਜ੍ਹਾ ਇਹ ਹੈ ਕਿ ਛਿੰਦਾ ਦਾ ਦੂਜਾ ਪੁੱਤਰ ਸਿਮਰਨ ਛਿੰਦਾ ਕੈਨੇਡਾ ਤੋਂ ਵੀਰਵਾਰ ਨੂੰ ਦੁਪਹਿਰ ਬਾਅਦ ਭਾਰਤ ਆਇਆ। ਜਦਕਿ ਉਨ੍ਹਾਂ ਦੀ ਬੇਟੀ ਸ਼ੁੱਕਰਵਾਰ ਦੀ ਸ਼ਾਮ ਨੂੰ ਕੈਨੇਡਾ ਤੋਂ ਲੁਧਿਆਣਾ ਪਰਤੀ। ਇਸ ਸਭ ਨੂੰ ਧਿਆਨ 'ਚ ਰੱਖਦਿਆਂ ਹੀ ਅੰਤਿਮ ਸੰਸਕਾਰ 29 ਜੁਲਾਈ ਨੂੰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤਸਵੀਰ ਵਿੱਚ ਜੈਜ਼ੀ ਬੀ ਨਾਲ ਛਿੰਦਾ ਦਿਖਾਈ ਦੇ ਰਹੇ ਹਨ। ਇਸ ਤਸਵੀਰ ਵਿੱਚ ਪੰਜਾਬੀ ਗਾਇਕ ਸਰਬਜੀਤ ਚੀਮਾ ਮਰਹੂਮ ਗਾਇਕ ਛਿੰਦਾ ਨਾਲ ਦਿਖਾਈ ਦੇ ਰਹੇ ਹਨ। ਇਸ ਯਾਦ ਨੂੰ ਸਾਂਝਾ ਕਰਦਿਆਂ ਉਨ੍ਹਾਂ ਲਿਖਿਆ, ਯਕੀਨ ਨਈਂ ਆ ਰਿਹਾ, ਰੱਬ ਦੀ ਰਜ਼ਾ ਦੇ ਵਿੱਚ ਹੀ ਰਹਿਣਾ ਪੈਂਦਾ ਹੈ... ਦੱਸ ਦੇਈਏ ਕਿ ਕੁਲਦੀਪ ਮਾਣਕ ਨਾਲ ਇਹ ਤਸਵੀਰ ਉਨ੍ਹਾਂ ਦੇ ਪੁੱਤਰ ਯੁੱਧਵੀਰ ਮਾਣਕ ਵੱਲੋਂ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਛਿੰਦਾ ਅਤੇ ਕੁਲਦੀਪ ਮਾਣਕ ਇਕੱਠੇ ਦਿਖਾਈ ਦੇ ਰਹੇ ਹਨ। ਇਸ ਤਸਵੀਰ ਵਿੱਚ ਤੁਸੀ ਹੈਪੀ ਰਾਏ ਕੋਟੀ ਨਾਲ ਪੰਜਾਬੀ ਲੋਕ ਗਾਇਕ ਛਿੰਦਾ ਨੂੰ ਦੇਖ ਸਕਦੇ ਹੋ। ਇਸ ਤਸਵੀਰ ਵਿੱਚ ਗਾਇਕਾ ਗੁਰਲੇਜ਼ ਅਖਤਰ ਮਰਹੂਮ ਗਾਇਕ ਛਿੰਦਾ ਨਾਲ ਦਿਖਾਈ ਦੇ ਰਹੀ ਹੈ। ਪੰਜਾਬੀ ਲੋਕ ਗਾਇਕ ਸੁੱਖਸ਼ਿੰਦਰ ਸ਼ਿੰਦਾ ਇਸ ਤਸਵੀਰ ਵਿੱਚ ਮਰਹੂਮ ਗਾਇਕ ਨਾਲ ਗੀਤ ਗਾਉਂਦੇ ਹੋਏ ਦਿਖਾਈ ਦੇ ਰਹੇ ਹਨ।