ਦੇਰ ਰਾਤ ਤੱਕ ਸੌਣ ਵਾਲੇ ਲੋਕ ਵਧੇਰੇ ਕਲਾਤਮਕ ਹੁੰਦੇ ਹਨ। ਦੇਰ ਤੱਕ ਜਾਗਣ ਵਾਲਿਆਂ ਨੂੰ ਚੰਗੇ ਤੇ ਰਚਨਾਤਮਕ ਵਿਚਾਰ ਦਿਮਾਗ ਵਿੱਚ ਆਉਂਦੇ ਹਨ। ਦੇਰ ਰਾਤ ਤੱਕ ਜਾਗਣ ਵਾਲੇ ਜ਼ਿਆਦਾਤਰ ਲੋਕ ਚੁਸਤ ਤੇ ਚਲਾਕ ਹੁੰਦੇ ਹਨ। ਇਹ ਲੋਕ ਵਧੇਰੇ ਉਤਸੁਕ, ਬਹਾਦਰ ਤੇ ਜੋਸ਼ੀਲੇ ਹੁੰਦੇ ਹਨ। ਅਜਿਹੇ ਲੋਕ ਇੱਕੋ ਸਮੇਂ ਕਈ ਕੰਮ ਕਰ ਸਕਦੇ ਹਨ। ਜਿਹੜੇ ਲੋਕ ਰਾਤ ਨੂੰ ਜਾਗਦੇ ਹਨ, ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵੀ ਬਿਹਤਰ ਹੁੰਦੀ ਹੈ। ਕਿਸੇ ਵੀ ਕੰਮ ਦੀ ਡੈੱਡਲਾਈਨ ਉਨ੍ਹਾਂ ਲਈ ਬੱਚਿਆਂ ਦੀ ਖੇਡ ਵਾਂਗ ਹੁੰਦੀ ਹੈ। ਤੁਹਾਨੂੰ ਆਪਣੇ ਨਾਲ ਇਕੱਲੇ ਸਮਾਂ ਬਿਤਾਉਣ ਦਾ ਮੌਕਾ ਮਿਲਦਾ ਹੈ। ਜਿਹੜੇ ਲੋਕ ਰਾਤ ਨੂੰ ਦੇਰ ਤੱਕ ਜਾਗਦੇ ਹਨ, ਉਹ ਆਪਣੀ ਨੀਂਦ ਨੂੰ ਕਿਸੇ ਵੀ ਤਰੀਕੇ ਨਾਲ ਵਿਵਸਥਿਤ ਕਰ ਸਕਦੇ ਹਨ।