ਹਰੀਆਂ ਸਬਜ਼ੀਆਂ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦੀਆਂ ਨੇ, ਜਿਨ੍ਹਾਂ ‘ਚੋਂ ਇੱਕ ਹਰਾ ਧਨੀਆ । ਧਨੀਆ ਵਿਟਾਮਿਨ ਏ, ਵਿਟਾਮਿਨ ਦੇ, ਵਿਟਾਮਿਨ ਸੀ, ਫੋਲਿਕ ਐਸਿਡ, ਪੋਟਾਸ਼ੀਅਮ, ਆਇਰਨ ਅਤੇ ਮੈਗਨੀਸ਼ੀਅਮ ਵਰਗੇ ਤੱਤਾਂ ਨਾਲ ਭਰਪੂਰ ਹੁੰਦਾ ਹੈ । ਆਓ ਜਾਣਦੇ ਹਾਂ ਧਨੀਏ ਦੇ ਫਾਇਦਿਆਂ ਬਾਰੇ- ਡਾਇਬਟੀਜ਼ ਅਤੇ ਕੋਲੈਸਟ੍ਰਾਲ ਦੀ ਸਮੱਸਿਆ ਤੋਂ ਜੂਝ ਰਹੇ ਲੋਕਾਂ ਨੂੰ ਰੋਜ਼ਾਨਾ ਧਨੀਏ ਦੇ ਬੀਜ ਦਾ ਸੇਵਨ ਕਰਨਾ ਚਾਹੀਦਾ ਹੈ । ਸੋ ਪੇਟ ਦੀ ਗੈਸ ਤੋਂ ਰਾਹਤ ਪਾਉਣ ਦੇ ਲਈ ਖਾਣੇ ‘ਚ ਹਰਾ ਧਨੀਆ ਸ਼ਾਮਿਲ ਕਰਨਾ ਚਾਹੀਦਾ ਹੈ । ਇਸ ਦੇ ਸੇਵਨ ਦੇ ਨਾਲ ਪੇਟ ਗੈਸ ਤੋਂ ਰਾਹਤ ਮਿਲਦੀ ਹੈ ਧਨੀਆ ਦੇ ਬੀਜ ਵਿੱਚ ਸਮਰੱਥ ਮਾਤਰਾ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ। ਇਸ ਦੇ ਸੇਵਨ ਨਾਲ ਸਰਦੀ ਅਤੇ ਜ਼ੁਕਾਮ ਤੋਂ ਰਾਹਤ ਮਿਲਦੀ ਹੈ। ਚਿਹਰੇ ’ਤੇ ਕਿੱਲ ਹੋਣ ਉੱਤੇ ਹਰ ਰੋਜ਼ ਹਰੇ ਧਨੀਏ ਦੇ ਪੱਤਿਆਂ ਨੂੰ ਰਗੜਨ ਨਾਲ ਲਾਭ ਮਿਲਦਾ ਹੈ। ਹਰਾ ਧਨੀਆ ਵਿਟਾਮਿਨ-ਏ ਨਾਲ ਭਰਪੂਰ ਹੁੰਦਾ ਹੈ। ਇਸ ਕਰਕੇ ਅੱਖਾਂ ਲਈ ਬਹੁਤ ਲਾਭਕਾਰੀ ਹੁੰਦਾ ਹੈ । ਗੁਰਦੇ ਵਿੱਚ ਪੱਥਰੀ ਹੋਣ ’ਤੇ ਧਨੀਏ ਦਾ ਪ੍ਰਯੋਗ ਕਰੋ। ਇਸ ਦੇ ਸੇਵਨ ਦੇ ਨਾਲ ਪੱਥਰੀ ਤੋਂ ਰਾਹਤ ਤੋਂ ਮਿਲਦਾ ਹੈ । ਨੀਂਦ ਨਾ ਆਉਣ ’ਤੇ ਹਰੇ ਧਨੀਏ ਵਿੱਚ ਮਿਸ਼ਰੀ ਮਿਲਾ ਕੇ ਚਾਸ਼ਣੀ ਬਣਾਓ। ਦੋ ਚਮਚ ਸਵੇਰੇ-ਸ਼ਾਮ ਪਾਣੀ ਦੇ ਨਾਲ ਪੀਓ । ਇਸ ਤਰ੍ਹਾਂ ਕਰਨ ਦੇ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਠੀਕ ਹੋ ਜਾਂਦੀ ਹੈ ।