ਸੂਰਿਆਕੁਮਾਰ ਯਾਦਵ ਆਪਣੇ ਹਾਲੀਆ ਪ੍ਰਦਰਸ਼ਨ ਕਾਰਨ ਲਗਾਤਾਰ ਸੁਰਖੀਆਂ 'ਚ ਹਨ। ਸੂਰਜ ਲਈ ਸਾਲ 2022 ਬਹੁਤ ਵਧੀਆ ਰਿਹਾ। ਉਨ੍ਹਾਂ ਇੱਕ ਕੈਲੰਡਰ ਸਾਲ ਵਿੱਚ 31 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 187.43 ਦੀ ਸਟ੍ਰਾਈਕ ਰੇਟ ਅਤੇ 46.56 ਦੀ ਔਸਤ ਨਾਲ 1164 ਦੌੜਾਂ ਬਣਾਈਆਂ ਹਨ।