ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਐਕਟਿੰਗ 'ਚ ਮਾਹਿਰ ਹੈ ਐਕਟਿੰਗ ਤੋਂ ਇਲਾਵਾ ਕੁਝ ਹੋਰ ਹੈ ਜੋ ਤਾਪਸੀ ਨੂੰ ਕਾਫੀ ਪਸੰਦ ਹੈ ਤਾਪਸੀ ਨੂੰ ਘੁੰਮਣ-ਫਿਰਨ ਦਾ ਬਹੁਤ ਸ਼ੌਕ ਹੈ ਇਨ੍ਹੀਂ ਦਿਨੀਂ ਅਦਾਕਾਰਾ ਯੂਰਪ ਦੇ ਦੌਰੇ 'ਤੇ ਹੈ ਅਭਿਨੇਤਰੀ ਕਦੇ ਮੋਨਾਕੋ ਅਤੇ ਕਦੇ ਫਰਾਂਸ ਦੇ ਸ਼ਹਿਰ ਨਾਇਸ ਤੋਂ ਆਪਣੀਆਂ ਛੁੱਟੀਆਂ ਦੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ ਤਾਪਸੀ ਅਕਸਰ ਆਪਣੀ ਭੈਣ ਸ਼ਗੁਨ ਨਾਲ ਘੁੰਮਦੀ ਰਹਿੰਦੀ ਹੈ ਹੁਣ ਵੀ ਉਹ ਆਪਣੀ ਭੈਣ ਨਾਲ ਯੂਰਪ ਟ੍ਰਿਪ 'ਤੇ ਹੈ ਤਾਪਸੀ ਆਪਣੀ ਲੁੱਕ ਨਾਲ ਐਕਸਪੇਰੀਮੈਂਟ ਕਰਦੀ ਹੈ ਤਾਪਸੀ ਦੀਆਂ ਇਨ੍ਹਾਂ ਤਸਵੀਰਾਂ 'ਚ ਉਸ ਦੀ ਖੁਸ਼ੀ ਸਾਫ ਦਿਖਾਈ ਦੇ ਰਹੀ ਹੈ