Whatsapp ਅਕਾਊਂਟ ਹੈਕ ਹੋਣ ਤੋਂ ਪਹਿਲਾਂ ਨਜ਼ਰ ਆਉਂਦੇ ਆਹ ਲੱਛਣ



ਇਸ ਤੋਂ ਪਹਿਲਾਂ ਕੁਝ ਜ਼ਰੂਰੀ ਗੱਲਾਂ ਹਨ, ਜਿਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ



ਜੇਕਰ ਤੁਹਾਨੂੰ ਆਪਣੇ ਵਾਟਸਐਪ 'ਤੇ ਕਿਸੇ ਅਣਜਾਣ ਬੰਦੇ ਦੀ ਲਾਗਇਨ ਐਕਟੀਵਿਟੀ ਨਜ਼ਰ ਆਉਂਦੀ ਹੈ ਤਾਂ ਅਕਾਊਂਟ ਹੈਕ ਹੋਣ ਦੇ ਲੱਛਣ ਨਜ਼ਰ ਆਉਂਦੇ ਹਨ



ਜੇਕਰ ਤੁਹਾਡੇ ਵਾਟਸਐਪ 'ਤੇ ਕਿਸੇ ਅਣਜਾਣ ਵਾਟਸਐਪ ਅਕਾਊਂਟ ਤੋਂ ਅਣਜਾਣ ਮੈਸੇਜ ਆਉਂਦੇ ਹਨ, ਜੋ ਤੁਸੀਂ ਨਹੀਂ ਭੇਜੇ ਹਨ ਤਾਂ ਸਮਝ ਜਾਓ ਖਤਰਾ ਹੈ



ਜੇਕਰ ਤੁਹਾਡੇ ਵਾਟਸਐਪ 'ਤੇ ਪਾਸਵਰਡ ਬਦਲਣ ਦੀ ਕੋਸ਼ਿਸ਼ ਦੀ ਜਾਣਕਾਰੀ ਮਿਲਦੀ ਹੈ, ਜਿਹੜਾ ਤੁਸੀਂ ਨਹੀਂ ਕੀਤਾ ਹੈ ਤਾਂ ਸਾਵਧਾਨ ਹੋ ਜਾਓ



ਜੇਕਰ ਤੁਹਾਡੇ ਵਾਟਸਐਪ 'ਤੇ ਅਣਜਾਣ ਐਪਸ ਦੀ ਵਰਤੋਂ ਨਜ਼ਰ ਆਉਂਦੀ ਹੈ, ਜਿਹੜੀ ਤੁਸੀਂ ਡਾਊਨਲੋਡ ਨਹੀਂ ਕੀਤੀ ਹੈ ਤਾਂ ਸਾਵਧਾਨ ਹੋ ਜਾਓ



ਅਜਿਹੇ ਸੰਕੇਤ ਮਿਲਣ ਤੋਂ ਬਾਅਦ ਤੁਸੀਂ ਤੁਰੰਤ ਵਾਟਸਐਪ ਦਾ ਡਾਟਾ ਸਿਕਿਊਰ ਕਰੋ ਅਤੇ ਪਾਸਵਰਡ ਬਦਲੋ



ਤੁਸੀਂ ਪ੍ਰਾਈਵੇਸੀ ਨੂੰ ਹੋਰ ਵੀ ਜ਼ਿਆਦਾ ਮਜਬੂਤ ਬਣਾ ਸਕਦੇ ਹੋ



ਇਸ ਦੇ ਲਈ Two Step Verification ਸੈਟਿੰਗ ਨੂੰ ਆਨ ਕਰ ਲਓ ਅਤੇ ਪਾਸਕੋਡ ਨੂੰ ਮਜਬੂਤ ਬਣਾਓ



ਦੱਸ ਦਈਏ ਕਿ ਸਾਈਬਰ ਫਰਾਡ ਤੁਹਾਡਾ ਵਾਟਸਐਪ ਹੈਕ ਕਰਕੇ ਡੇਟਾ ਚੋਰੀ ਕਰ ਸਕਦੇ ਹਨ ਅਤੇ ਫਿਰ ਉਸ ਦਾ ਗਲਤ ਇਸਤੇਮਾਲ ਵੀ ਕਰ ਸਕਦੇ ਹਨ