AC ਚਲਾਉਣ ਵਾਲੇ ਜ਼ਰੂਰ ਕਰੋ ਇਹ ਕੰਮ, ਬਿੱਲ ਵੀ ਆਵੇਗਾ ਘੱਟ

Published by: ਸ਼ੰਕਰ ਦਾਸ

ਅੱਤ ਦੀ ਗਰਮੀ ਪੈ ਰਹੀ ਹੈ, ਜਿਸ ਕਰਕੇ ਲੋਕ ਏਸੀ ਦੀ ਖੂਬ ਵਰਤੋਂ ਕਰ ਰਹੇ ਹਨ। ਏਸੀ ਦੀ ਵਰਤੋਂ ਨੂੰ ਲੈ ਕੇ ਤੁਹਾਨੂੰ ਅੱਜ ਅਜਿਹੀਆਂ ਕੁੱਝ ਖਾਸ ਗੱਲਾਂ ਬਾਰੇ ਦੱਸਾਂਗੇ।

Published by: ਸ਼ੰਕਰ ਦਾਸ

ਜਿਸ ਦੇ ਨਾਲ ਤੁਸੀਂ ਆਪਣੇ ਕਮਰੇ ਨੂੰ ਲੰਬੇ ਸਮੇਂ ਲਈ ਠੰਡਾ ਰੱਖ ਸਕੋਗੇ ਅਤੇ ਤੁਹਾਡਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ।

Published by: ਸ਼ੰਕਰ ਦਾਸ

ਜੇਕਰ ਤੁਸੀਂ AC ਦੀ ਵਰਤੋਂ ਕਰ ਰਹੇ ਹੋ ਤਾਂ ਤੁਹਾਨੂੰ ਮਹੀਨੇ ਵਿੱਚ ਘੱਟੋ-ਘੱਟ ਇੱਕ ਵਾਰ ਇਸ ਦੇ ਫਿਲਟਰ ਨੂੰ ਹਟਾ ਕੇ ਸਾਧਾਰਨ ਪਾਣੀ ਨਾਲ ਧੋਣਾ ਚਾਹੀਦਾ ਹੈ।

Published by: ਸ਼ੰਕਰ ਦਾਸ

ਅਜਿਹਾ ਕਰਨ ਨਾਲ ਫਿਲਟਰ ਵਿੱਚ ਮੌਜੂਦ ਧੂੜ ਸਾਫ਼ ਹੋ ਜਾਂਦੀ ਹੈ। ਇਸ ਤੋਂ ਇਲਾਵਾ ਏਅਰ ਕੰਡੀਸ਼ਨਰ ਦੀ ਕੂਲਿੰਗ ਵੀ ਵਧ ਜਾਂਦੀ ਹੈ।

Published by: ਸ਼ੰਕਰ ਦਾਸ

AC ਫਿਲਟਰ ਨੂੰ ਸਾਫ਼ ਨਾ ਕਰਨ ਨਾਲ ਦੋ ਨੁਕਸਾਨ ਹੋ ਸਕਦੇ ਹਨ: ਕੂਲਿੰਗ ਘੱਟ ਹੋਣਾ ਅਤੇ ਊਰਜਾ ਦੀ ਖਪਤ ਵਧਣਾ।

Published by: ਸ਼ੰਕਰ ਦਾਸ

ਬਿਜਲੀ ਦੇ ਬਿੱਲਾਂ ਨੂੰ ਘਟਾਉਣ ਲਈ ਆਪਣੇ ਏਸੀ ਦਾ ਤਾਪਮਾਨ 18 ਜਾਂ 20 ਡਿਗਰੀ ਦੀ ਬਜਾਏ 24 ਜਾਂ 25 ਡਿਗਰੀ 'ਤੇ ਸੈੱਟ ਕਰੋ।

Published by: ਸ਼ੰਕਰ ਦਾਸ

ਮਾਹਿਰ ਏਅਰ ਕੰਡੀਸ਼ਨਰ ਦਾ ਤਾਪਮਾਨ 24 ਡਿਗਰੀ ਸੈਲਸੀਅਸ ਰੱਖਣ ਦੀ ਸਲਾਹ ਦਿੰਦੇ ਹਨ। ਅਜਿਹਾ ਕਰਨ ਨਾਲ ਤੁਹਾਡਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ।

Published by: ਸ਼ੰਕਰ ਦਾਸ

AC ਵਿੱਚ ਟਾਈਮਰ ਫੀਚਰ ਦੀ ਵਰਤੋਂ ਕਰਨ ਦਾ ਫਾਇਦਾ ਇਹ ਹੈ ਕਿ ਸੌਣ ਤੋਂ ਬਾਅਦ ਏਸੀ ਤੈਅ ਸਮੇਂ 'ਤੇ ਆਪਣੇ ਆਪ ਬੰਦ ਹੋ ਜਾਂਦਾ ਹੈ, ਜਿਸ ਨਾਲ ਬਿਜਲੀ ਦੀ ਬਚਤ ਹੁੰਦੀ ਹੈ।

Published by: ਸ਼ੰਕਰ ਦਾਸ

AC ਖਰੀਦਦੇ ਸਮੇਂ ਸਟਾਰ ਰੇਟਿੰਗ ਦੀ ਜਾਂਚ ਕਰੋ; ਸਟਾਰਾਂ ਦੀ ਗਿਣਤੀ ਜਿੰਨੀ ਜ਼ਿਆਦਾ ਹੋਵੇਗੀ, ਊਰਜਾ ਦੀ ਬੱਚਤ ਉਹਨੀ ਹੀ ਜ਼ਿਆਦਾ ਹੋਵੇਗੀ

Published by: ਸ਼ੰਕਰ ਦਾਸ