ਖਰੀਦਦਾਰੀ ਤੋਂ ਲੈ ਕੇ ਬੈਂਕਿੰਗ ਤੱਕ ਦੇ ਕਈ ਕੰਮ ਹੁਣ ਮੋਬਾਈਲ ਰਾਹੀਂ ਘਰ ਬੈਠੇ ਹੀ ਕੀਤੇ ਜਾਂਦੇ ਹਨ।



ਹਾਲਾਂਕਿ ਇਸ ਦੇ ਨਾਲ ਹੀ ਸਾਈਬਰ ਅਪਰਾਧ ਦੇ ਮਾਮਲੇ ਵੀ ਤੇਜ਼ੀ ਨਾਲ ਵਧ ਰਹੇ ਹਨ।



ਹੈਕਰ ਉਪਭੋਗਤਾਵਾਂ ਨੂੰ ਕਈ ਤਰੀਕਿਆਂ ਨਾਲ ਨਿਸ਼ਾਨਾ ਬਣਾਉਂਦੇ ਹਨ ਤੇ ਉਨ੍ਹਾਂ ਦੇ ਬੈਂਕ ਖਾਤਿਆਂ ਤੱਕ ਸੰਨ੍ਹ ਲਾ ਲੈਂਦੇ ਹਨ।



ਜ਼ਿਆਦਾਤਰ ਮਾਮਲਿਆਂ 'ਚ ਯੂਜ਼ਰਸ ਦੇ ਡਿਵਾਈਸਾਂ ਨੂੰ ਖਤਰਨਾਕ ਵਾਇਰਸ ਜ਼ਰੀਏ ਨਿਸ਼ਾਨਾ ਬਣਾਇਆ ਜਾਂਦਾ ਹੈ।



ਇਹ ਵਾਇਰਸ ਐਪਸ ਤੇ ਹੋਰ ਕਈ ਸ੍ਰੋਤਾਂ ਰਾਹੀਂ ਉਪਭੋਗਤਾਵਾਂ ਦੇ ਮੋਬਾਈਲਾਂ ਵਿੱਚ ਆਉਂਦੇ ਹਨ।



ਦੱਸ ਦਈਏ ਕਿ ਲੋਕ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਆਪਣੇ ਸਮਾਰਟਫੋਨ 'ਚ ਵੱਖ-ਵੱਖ ਤਰ੍ਹਾਂ ਦੀਆਂ ਐਪਸ ਇੰਸਟਾਲ ਕਰਦੇ ਹਨ।



ਇਨ੍ਹਾਂ ਵਿੱਚੋਂ ਕਈ ਐਪਸ ਬਹੁਤ ਉਪਯੋਗੀ ਹੁੰਦੀਆਂ ਹਨ ਜੋ ਉਪਭੋਗਤਾ ਦੀ ਜ਼ਿੰਦਗੀ ਨੂੰ ਆਸਾਨ ਬਣਾ ਦਿੰਦੀਆਂ ਹਨ।



ਲੋਕ ਆਪਣੇ ਦੋਸਤਾਂ ਦੀ ਸਲਾਹ 'ਤੇ ਵ ਕੁਝ ਐਪਸ ਇੰਸਟਾਲ ਕਰਦੇ ਹਨ ਪਰ ਵਾਇਰਸ ਇਨ੍ਹਾਂ ਐਪਾਂ ਰਾਹੀਂ ਤੁਹਾਡੇ ਮੋਬਾਈਲ ਤੱਕ ਪਹੁੰਚ ਸਕਦੇ ਹਨ।



ਇਹ ਵਾਇਰਸ ਯੂਜ਼ਰਸ ਦੇ ਸਮਾਰਟਫੋਨ ਨੂੰ ਨੁਕਸਾਨ ਪਹੁੰਚਾਉਂਦੇ ਹਨ। ਸਾਈਬਰ ਅਪਰਾਧੀ ਇਨ੍ਹਾਂ ਵਾਇਰਸਾਂ ਰਾਹੀਂ ਤੁਹਾਡੇ ਨਾਲ ਧੋਖਾਧੜੀ ਕਰ ਸਕਦੇ ਹਨ।



ਦੱਸ ਦਈਏ ਕਿ ਜਦੋਂ ਵੀ ਅਸੀਂ ਕਿਸੇ ਐਪ ਨੂੰ ਡਾਊਨਲੋਡ ਤੇ ਇੰਸਟਾਲ ਕਰਦੇ ਹਾਂ ਤਾਂ ਇਹ ਕਈ ਤਰ੍ਹਾਂ ਦੀਆਂ ਪਰਮਿਸ਼ਨਾਂ ਮੰਗਦਾ ਹੈ। ਹਾਲਾਂਕਿ, ਅਜਿਹਾ ਕਰਨ ਤੋਂ ਪਹਿਲਾਂ ਇਹ ਧਿਆਨ ਵਿੱਚ ਰੱਖੋ ਕਿ ਤੁਸੀਂ ਜੋ ਐਪ ਡਾਊਨਲੋਡ ਕਰ ਰਹੇ ਹੋ, ਉਹ ਤੁਹਾਡੇ ਤੋਂ ਕਿਹੜੀਆਂ ਇਜਾਜ਼ਤਾਂ ਲੈ ਰਿਹਾ ਹੈ।