ਰਿਲਾਇੰਸ ਜੀਓ ਨੇ ਹਾਲ ਹੀ ਵਿੱਚ ਆਪਣੇ ਪ੍ਰੀਪੇਡ ਅਤੇ ਪੋਸਟਪੇਡ ਰੀਚਾਰਜ ਪਲਾਨ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਜਿਸ ਦਾ ਅਸਰ ਸਿੱਧਾ ਲੋਕਾਂ ਦੀਆਂ ਜੇਬਾਂ ਉੱਤੇ ਹੋਇਆ ਹੈ।



ਇਸ ਤੋਂ ਇਲਾਵਾ, ਕੰਪਨੀ ਨੇ ਇਹ ਵੀ ਸੰਕੇਤ ਦਿੱਤਾ ਸੀ ਕਿ ਉਹ 5G service ਲਈ ਵੱਖਰੇ ਰੀਚਾਰਜ ਪਲਾਨ ਲਾਂਚ ਕਰੇਗੀ। ਹੁਣ ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ, ਰਿਲਾਇੰਸ ਜੀਓ ਨੇ 3 ਨਵੇਂ 5G ਡਾਟਾ ਬੂਸਟਰ ਪਲਾਨ ਲਾਂਚ ਕੀਤੇ ਹਨ।



ਟੈਲੀਕਾਮ ਟਾਕ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, ਰਿਲਾਇੰਸ ਜੀਓ ਨੇ 3 ਨਵੇਂ 5G ਡਾਟਾ ਬੂਸਟਰ ਪਲਾਨ ਲਾਂਚ ਕੀਤੇ ਹਨ।



ਇਨ੍ਹਾਂ ਪਲਾਨ ਦੀ ਕੀਮਤ 51, 101 ਅਤੇ 151 ਰੁਪਏ ਹੈ। ਯੂਜ਼ਰਸ ਇਨ੍ਹਾਂ ਪਲਾਨ ਨੂੰ ਆਪਣੇ ਰੈਗੂਲਰ ਪਲਾਨ ਦੇ ਨਾਲ ਰੀਚਾਰਜ ਕਰ ਸਕਦੇ ਹਨ



ਪਰ ਰਿਪੋਰਟ 'ਚ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਤਿੰਨਾਂ 5G ਡਾਟਾ ਬੂਸਟਰ ਪਲਾਨ ਨੂੰ 479 ਰੁਪਏ ਅਤੇ 1899 ਰੁਪਏ ਵਾਲੇ ਪਲਾਨ 'ਚ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਹੈ।



ਰਿਲਾਇੰਸ ਜਿਓ ਦੇ ਇਸ ਨਵੇਂ 51 ਰੁਪਏ ਵਾਲੇ ਪਲਾਨ ਦੇ ਤਹਿਤ ਯੂਜ਼ਰਸ ਨੂੰ ਅਨਲਿਮਟਿਡ 5G ਡਾਟਾ ਅਤੇ 3GB 4G ਡਾਟਾ ਮਿਲੇਗਾ।



ਜਿਨ੍ਹਾਂ ਉਪਭੋਗਤਾਵਾਂ ਨੇ ਇੱਕ ਮਹੀਨੇ ਦੀ ਵੈਧਤਾ ਦੇ ਨਾਲ 1.5GB ਪ੍ਰਤੀ ਦਿਨ ਡੇਟਾ ਪਲਾਨ ਰੀਚਾਰਜ ਕੀਤਾ ਹੈ, ਉਹ 5G ਡੇਟਾ ਦੀ ਵਰਤੋਂ ਕਰਨ ਲਈ 51 ਰੁਪਏ ਦੇ ਇਸ ਪਲਾਨ ਦਾ ਰੀਚਾਰਜ ਕਰ ਸਕਣਗੇ। ਇਸ ਪਲਾਨ ਦੀ ਵੈਧਤਾ ਵੀ ਐਕਟਿਵ ਪਲਾਨ ਵਾਂਗ ਹੀ ਹੋਵੇਗੀ।



ਰਿਲਾਇੰਸ ਜੀਓ ਦੇ ਇਸ ਨਵੇਂ 101 ਰੁਪਏ ਵਾਲੇ ਪਲਾਨ ਦੇ ਤਹਿਤ ਯੂਜ਼ਰਸ ਨੂੰ ਅਨਲਿਮਟਿਡ 5G ਡਾਟਾ ਅਤੇ 6GB 4G ਡਾਟਾ ਮਿਲੇਗਾ।



ਰਿਲਾਇੰਸ ਜਿਓ ਦੇ ਇਸ ਨਵੇਂ 151 ਰੁਪਏ ਵਾਲੇ ਪਲਾਨ ਦੇ ਤਹਿਤ ਯੂਜ਼ਰਸ ਨੂੰ ਅਨਲਿਮਟਿਡ 5G ਡਾਟਾ ਅਤੇ 9GB 4G ਡਾਟਾ ਮਿਲੇਗਾ।



ਜਿਨ੍ਹਾਂ ਉਪਭੋਗਤਾਵਾਂ ਨੇ ਇੱਕ ਮਹੀਨੇ ਤੋਂ 2 ਮਹੀਨਿਆਂ ਤੱਕ ਦੀ ਵੈਧਤਾ ਦੇ ਨਾਲ 1.5GB ਪ੍ਰਤੀ ਦਿਨ ਜਾਂ 1GB ਪ੍ਰਤੀ ਦਿਨ ਡੇਟਾ ਪਲਾਨ ਰੀਚਾਰਜ ਕੀਤਾ ਹੈ, ਉਹ 5G ਡੇਟਾ ਦੀ ਵਰਤੋਂ ਕਰਨ ਲਈ 101 ਰੁਪਏ ਦੇ ਇਸ ਬੂਸਟਰ ਪਲਾਨ ਦਾ ਰੀਚਾਰਜ ਕਰਨ ਦੇ ਯੋਗ ਹੋਣਗੇ।