ਬਿਜਲੀ ਖਪਤਕਾਰਾਂ ਨੂੰ ਬਿਜਲੀ ਦੇ ਬਿੱਲਾਂ ਕਾਰਨ ਆਪਣੀਆਂ ਜੇਬਾਂ 'ਤੇ ਪਏ ਬੋਝ ਨੂੰ ਹਲਕਾ ਕਰਨ ਦਾ ਸਮਾਂ ਆ ਗਿਆ ਹੈ।



ਕੁਝ ਅਜਿਹੇ ਟਿਪਸ ਹਨ, ਜਿਨ੍ਹਾਂ ਨੂੰ ਅਪਣਾ ਕੇ ਤੁਹਾਡਾ ਬਿਜਲੀ ਦਾ ਬਿੱਲ ਆਪਣੇ-ਆਪ ਘੱਟ ਜਾਵੇਗਾ।



ਜੇਕਰ ਇਨ੍ਹਾਂ ਨੁਸਖਿਆਂ ਦੀ ਪਾਲਣਾ ਕੀਤੀ ਜਾਵੇ ਤਾਂ ਹਰ ਮਹੀਨੇ ਬਿਜਲੀ ਦੀ ਖ਼ਪਤ ਵਿੱਚ ਕਾਫੀ ਕਮੀ ਆਵੇਗੀ ਅਤੇ ਬਿਜਲੀ ਦਾ ਬਿੱਲ ਵੀ ਹਲਕਾ ਹੋ ਜਾਵੇਗਾ।



ਘਰ ਜਾਂ ਸੰਸਥਾਵਾਂ ਵਿੱਚ ਬਿਜਲੀ ਦੇ ਉਪਕਰਨਾਂ ਨੂੰ ਉਦੋਂ ਬੰਦ ਰੱਖੋ ਜਦੋਂ ਉਹ ਵਰਤੋਂ ਵਿੱਚ ਨਾ ਹੋਣ।



ਉੱਚ ਬਿਜਲੀ ਦੀ ਖਪਤ ਜੰਤਰ ਜਿਵੇਂ ਏ.ਸੀ., ਮੋਟਰ, ਵਾਸ਼ਿੰਗ ਮਸ਼ੀਨ ਜਾਂ ਹੋਰ ਭਾਰੀ ਉਪਕਰਨਾਂ ਨੂੰ ਇਕੱਠੇ ਨਾ ਚਲਾਓ।



ਰੋਸ਼ਨੀ ਲਈ CFL ਜਾਂ LED ਬਲਬਾਂ ਦੀ ਵਰਤੋਂ ਕਰੋ।



ਇਹ ਬਲਬ ਆਮ ਬਲਬਾਂ ਨਾਲੋਂ ਘੱਟ ਬਿਜਲੀ ਦੀ ਖ਼ਪਤ ਕਰਦੇ ਹਨ।



ਵਾਟਰ ਹੀਟਿੰਗ ਜਾਂ ਕਿਸੇ ਹੋਰ ਕਿਸਮ ਦਾ ਹੀਟਰ ਨੂੰ ਲੰਬੇ ਸਮੇਂ ਤੱਕ ਚਾਲੂ ਨਾ ਰੱਖੋ।



ਸਮੇਂ-ਸਮੇਂ 'ਤੇ ਆਪਣੇ ਬਿਜਲੀ ਉਪਕਰਨਾਂ ਦੀ ਜਾਂਚ ਕਰਦੇ ਰਹੋ ਕਿ ਕਿਤੇ ਉਨ੍ਹਾਂ 'ਚ ਕੋਈ ਖਰਾਬੀ ਤਾਂ ਨਹੀਂ ਹੈ।



ਖਰਾਬੀ ਹੋਣ ਦੀ ਸਥਿਤੀ 'ਚ ਬਿਜਲੀ ਦੀ ਖ਼ਪਤ ਵਧ ਸਕਦੀ ਹੈ।