ਐਲੋਨ ਮਸਕ ਦਾ ਨਾਮ ਪੂਰੀ ਦੁਨੀਆ 'ਚ ਮਸ਼ਹੂਰ ਹੈ। ਇਸ ਦੀ ਵਜ੍ਹਾ ਦਾ ਹੈ ਕਿ ਮਸਕ ਦਾ ਨਾਮ ਦੁਨੀਆ ਦੇ ਟੌਪ 5 ਸਭ ਤੋਂ ਅਮੀਰ ਲੋਕਾਂ ਦੀ ਲਿਸਟ 'ਚ ਸ਼ਾਮਲ ਹੈ।



ਇਸ ਦੇ ਨਾਲ ਨਾਲ ਮਸਕ ਆਪਣੀ ਕੰਪਨੀ ਟੈਸਲਾ ਕਰਕੇ ਵੀ ਮਸ਼ਹੂਰ ਹੈ।



ਇਹ ਕੰਪਨੀ ਕਾਰਾਂ ਬਣਾਉਂਦੀ ਹੈ ਤੇ ਇਨ੍ਹਾਂ ਕਾਰਾਂ ਦੀ ਪੂਰੀ ਦੁਨੀਆ 'ਚ ਜ਼ਬਰਦਸਤ ਡਿਮਾਂਡ ਹੈ।



ਐਲੋਨ ਮਸਕ ਦੀ ਇਹ ਟੈਸਲਾ ਕਾਰ ਅੱਜ ਕੱਲ੍ਹ ਕਾਫੀ ਚਰਚਾ ਵਿੱਚ ਹੈ। ਦਰਅਸਲ, ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।



ਇਹ ਵੀਡੀਓਜ਼ ਟੈਸਲਾਂ ਕਾਰਾਂ ਦੀਆਂ ਹਨ। ਲੋਕਾਂ ਨੇ ਦਾਅਵਾ ਕੀਤਾ ਹੈ ਕਿ ਟੈਸਲਾ ਦੇ ਸੈਂਸਰ ਇੰਨੇਂ ਜ਼ਿਆਦਾ ਪਾਵਰਫੁੱਲ ਹਨ



ਕਿ ਇਹ ਭੂਤ ਤੱਕ ਫੜ ਸਕਦੇ ਹਨ। ਇਨ੍ਹਾਂ ਭੂਤਾਂ ਨੂੰ ਤੁਸੀਂ ਸਕ੍ਰੀਨ 'ਤੇ ਵੀ ਦੇਖ ਸਕਦੇ ਹੋ।



ਇਹੀ ਨਹੀਂ ਇੱਕ ਸ਼ਖਸ ਨੇ ਆਪਣੀ ਟੈਸਲਾ ਕਾਰ ਨੂੰ ਜਦੋਂ ਕਬਰੀਸਤਾਨ ਕੋਲੋਂ ਕੱਢਿਆ, ਤਾਂ ਉਹ ਹੈਰਾਨ ਰਹਿ ਗਿਆ। ਅੱਧੀ ਰਾਤ ਦਾ ਸਮਾਂ ਸੀ। ਸੜਕਾਂ ਸੁੰਨੀਆਂ ਸੀ,



ਪਰ ਟੈਸਲਾ ਸੈਂਸਰ ਸਕ੍ਰੀਨ 'ਤੇ ਕੁੱਝ ਬੰਦਿਆਂ ਨੂੰ ਤੁਰਦਾ ਦਿਖਾ ਰਿਹਾ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਸਭ ਮਰੇ ਹੋਏ ਲੋਕਾਂ ਦੀਆਂ ਆਤਮਾਵਾਂ ਹਨ।



ਹੁਣ ਚਾਰੇ ਪਾਸੇ ਟੈਸਲਾ ਕਾਰਾਂ ਦੀ ਤਾਰੀਫ ਹੋ ਰਹੀ ਹੈ ਕਿ ਇਸ ਕਾਰ ਦੇ ਸੈਂਸਰ ਕਿੰਨੇ ਜ਼ਬਰਦਸਤ ਹਨ,



ਜੋ ਅਣਦੇਖੀਆਂ ਚੀਜ਼ਾਂ ਵੀ ਫੜ ਸਕਦੇ ਹਨ। ਤੁਸੀਂ ਵੀ ਦੇਖੋ ਇਹ ਵੀਡੀਓ: