ਛੋਟੀ ਜਿਹੀ ਗਲਤੀ ਨਾਲ ਉਹ ਪੈਸੇ ਤੇ ਨਿੱਜੀ ਜਾਣਕਾਰੀ ਚੋਰੀ ਕਰ ਸਕਦੇ ਹਨ। ਇਸ ਲਈ ਸਮਾਰਟਫੋਨ ਨੂੰ ਹੈਕਿੰਗ ਤੋਂ ਬਚਾਉਣ ਲਈ ਕੁਝ ਜ਼ਰੂਰੀ ਟਿਪਸ ਮੱਦੇਨਜ਼ਰ ਰੱਖਣੀਆਂ ਚਾਹੀਦੀਆਂ ਹਨ।

ਪਬਲਿਕ ਵਾਈ-ਫਾਈ ਦੇ ਲਾਲਚ ‘ਚ ਨਾ ਪਵੋ। ਹੈਕਰ ਅਜਿਹੇ ਨੈੱਟਵਰਕ ‘ਤੇ ਆਸਾਨੀ ਨਾਲ ਸੇਂਧ ਲਾ ਸਕਦੇ ਹਨ। ਇਸ ਲਈ ਪਬਲਿਕ ਵਾਈ-ਫਾਈ ‘ਤੇ ਕਦੇ ਵੀ ਟ੍ਰਾਂਜ਼ੈਕਸ਼ਨ ਜਾਂ ਸ਼ਾਪਿੰਗ ਨਾ ਕਰੋ।