ਜੇਕਰ ਬੱਚਾ ਰੋਟੀ ਖਾਣ ਵੇਲੇ ਮੋਬਾਇਲ ਦੀ ਜ਼ਿੱਦ ਕਰੇ ਤਾਂ ਇਹ ਤਰੀਕਾ ਅਪਣਾਓ
ਖਾਣਾ ਖਾਂਦੇ ਸਮੇਂ ਬੱਚਿਆਂ ਨਾਲ ਗੱਲਬਾਤ ਕਰੋ, ਤਾਂ ਕਿ ਉਹਨਾਂ ਦਾ ਧਿਆਨ ਫੋਨ ਤੋਂ ਹਟ ਸਕੇ
ਮਾਪੇ ਖੁਦ ਖਾਣਾ ਖਾਣ ਸਮੇਂ ਮੋਬਾਇਲ ਦੀ ਵਰਤੋਂ ਨਾ ਕਰਨ
ਬੱਚਿਆਂ ਦੇ ਗੁੱਸੇ ਨੂੰ ਸ਼ਾਂਤ ਕਰਨ, ਰੋਟੀ ਖੁਆਉਣ, ਪੜ੍ਹਾਈ ਆਦਿ ਦੇ ਲਾਲਚ ’ਚ ਕਦੇ ਵੀ ਮੋਬਾਇਲ ਫੋਨ ਨਾ ਦਿਓ।
ਬੱਚਿਆਂ ਦੇ ਫੋਨ ਦੇਖਣ ਦਾ ਸਮਾਂ ਨਿਰਧਾਰਤ ਕਰੋ
ਰੋਟੀ ਖਾਣ ਸਮੇਂ ਬੱਚੇ ਨੂੰ ਕਦੇ ਮੋਬਾਇਲ ਨਾ ਦਿਓ ਅਤੇ ਨਾ ਹੀ ਖੁਦ ਇਸਤੇਮਾਲ ਕਰੋ
ਖਾਣਾ ਖਾਂਦੇ ਸਮੇਂ ਅਤੇ ਸੌਣ ਤੋਂ ਪਹਿਲਾਂ ਬੱਚਿਆਂ ਨੂੰ ਕਦੇ ਵੀ ਮੋਬਾਇਲ ਦੀ ਆਦਤ ਨਾ ਪਾਓ। ਇਸ ਦੌਰਾਨ ਬੱਚਿਆਂ ਨਾਲ ਗੱਲਬਾਤ ਕਰੋ।
ਬੱਚਿਆਂ ਦੀ ਭਲਾਈ ਲਈ ਚੰਗੇ ਨਿਯਮਾਂ ਬਣਾਓ ਉਨ੍ਹਾਂ ਦੀ ਖੁਦ ਵੀ ਪਾਲਣਾ ਕਰੋ ਅਤੇ ਬੱਚਿਆਂ ਨੂੰ ਵੀ ਆਦਤ ਪਾਓ
ਬੱਚਿਆਂ ਦੇ ਲਈ ਸੁਆਦੀ ਡਿਸ਼ ਬਣਾਓ, ਤਾਂ ਕਿ ਉਹ ਖਾਣਾ ਸੁਆਦ ਨਾਲ ਖਾ ਸਕਣ