ਕੀ ਤੁਸੀਂ ਜਾਣਦੇ ਹੋ ਕਿ ਤੁਹਾਡਾ ਕਮਜ਼ੋਰ ਪਾਸਵਰਡ ਤੁਹਾਡੇ ਸਮਾਰਟਫੋਨ ਨੂੰ ਹੈਕਰਾਂ ਦਾ ਆਸਾਨ ਨਿਸ਼ਾਨਾ ਬਣਾ ਸਕਦਾ ਹੈ। ਬਹੁਤ ਸਾਰੇ ਲੋਕ ਅਜਿਹੇ ਪਾਸਵਰਡ ਰੱਖਦੇ ਹਨ ਜੋ ਯਾਦ ਰੱਖਣ ਵਿੱਚ ਆਸਾਨ ਹੁੰਦੇ ਹਨ ਜਿਵੇਂ ਕਿ 123456, password, abcd1234 ਜਾਂ ਉਹਨਾਂ ਦਾ ਨਾਮ ਤੇ ਜਨਮ ਮਿਤੀ। ਹਾਲਾਂਕਿ ਇਹ ਪਾਸਵਰਡ ਸੁਵਿਧਾ ਪ੍ਰਦਾਨ ਕਰਦੇ ਹਨ, ਪਰ ਇਹ ਹੈਕਰਾਂ ਦੀ ਪਹਿਲੀ ਪਸੰਦ ਵੀ ਬਣ ਜਾਂਦੇ ਹਨ। ਅਜਿਹੇ ਆਮ ਪਾਸਵਰਡਾਂ ਦਾ ਅੰਦਾਜ਼ਾ ਲਗਾ ਕੇ ਸਾਈਬਰ ਅਪਰਾਧੀ ਆਸਾਨੀ ਨਾਲ ਤੁਹਾਡੇ ਫ਼ੋਨ ਤੱਕ ਪਹੁੰਚ ਕਰ ਸਕਦੇ ਹਨ। ਤੁਹਾਨੂੰ ਕਦੇ ਵੀ ਸਧਾਰਨ ਅੰਕਾਂ ਦੇ ਸੰਜੋਗ ਵਾਲੇ ਪਾਸਵਰਡ ਨਹੀਂ ਰੱਖਣੇ ਚਾਹੀਦੇ ਜਿਵੇਂ 123456, 000000, ਜਾਂ 111111 ਇਸ ਦੇ ਨਾਲ ਹੀ ਨਿੱਜੀ ਜਾਣਕਾਰੀ ਦਾ ਪਾਸਵਰਡ ਰੱਖਣ ਤੋਂ ਗੁਰੇਜ਼ ਕਰੋ ਜਿਵੇਂ ਨਾਮ, ਜਨਮ ਮਿਤੀ, ਮੋਬਾਈਲ ਨੰਬਰ। ਦੱਸ ਦਈਏ ਕਿ ਛੋਟੇ ਤੇ ਸਧਾਰਨ ਪਾਸਵਰਡਾਂ ਨੂੰ ਜਲਦੀ ਕਰੈਕ ਕੀਤਾ ਜਾ ਸਕਦਾ ਹੈ। ਇੱਕ ਲੰਮਾ ਅਤੇ ਗੁੰਝਲਦਾਰ ਪਾਸਵਰਡ ਬਣਾਓ ਜਿਵੇਂ ਕਿ 12-16 ਅੱਖਰਾਂ, ਸੰਖਿਆਵਾਂ ਅਤੇ ਵਿਸ਼ੇਸ਼ ਚਿੰਨ੍ਹਾਂ (@, #, $, ਆਦਿ) ਦਾ ਸੁਮੇਲ ਹੋਣਾ ਚਾਹੀਦਾ ਹੈ।