ਭਾਰਤ 'ਚ 40 ਕਰੋੜ ਲੋਕ ਇਸ ਨੂੰ ਮੈਸੇਜਿੰਗ ਐਪ ਦੇ ਤੌਰ 'ਤੇ ਇਸਤੇਮਾਲ ਕਰਦੇ ਹਨ। ਕੰਪਨੀ ਆਪਣੇ ਗਾਹਕਾਂ ਲਈ ਕਈ ਖਾਸ ਫੀਚਰ ਲੈ ਕੇ ਆਉਂਦੀ ਹੈ।



ਇਸ 'ਚ ਕੰਪਨੀ ਨੂੰ ਐਂਡ-ਟੂ-ਐਂਡ ਇਨਕ੍ਰਿਪਸ਼ਨ ਨੂੰ ਬੰਦ ਕਰਨ 'ਤੇ ਜ਼ੋਰ ਦਿੱਤਾ ਗਿਆ ਹੈ।



ਵਰਤਮਾਨ ਵਿੱਚ, WhatsApp ਆਪਣੇ ਇੱਕ ਫੀਚਰ ਨੂੰ ਲੈ ਕੇ ਦਿੱਲੀ ਹਾਈ ਕੋਰਟ ਦੇ ਕਟਹਿਰੇ ਵਿੱਚ ਹੈ।



ਭਾਰਤ 'ਚ ਬੰਦ ਹੋ ਸਕਦਾ ਹੈ WhatsApp? ਵ੍ਹਟਸਐਪ ਨੇ ਕਿਹਾ ਕਿ ਐਂਡ-ਟੂ-ਐਂਡ ਐਨਕ੍ਰਿਪਸ਼ਨ ਉਪਭੋਗਤਾ ਦੀ ਪ੍ਰਾਈਵੇਸੀ ਨੂੰ ਇਹ ਯਕੀਨੀ ਬਣਾ ਕੇ ਸੁਰੱਖਿਅਤ ਕਰਦੀ ਹੈ ਕਿ ਸਿਰਫ਼ ਭੇਜਣ ਵਾਲੇ ਅਤੇ ਪ੍ਰਾਪਤ ਕਰਨ ਵਾਲੇ ਹੀ ਸੰਦੇਸ਼ ਤੱਕ ਪਹੁੰਚ ਕਰ ਸਕਦੇ ਹਨ।



ਵ੍ਹਟਸਐਪ ਵੱਲੋਂ ਪੇਸ਼ ਹੋਏ ਤੇਜਸ ਕਰੀਆ ਨੇ ਡਿਵੀਜ਼ਨ ਬੈਂਚ ਨੂੰ ਕਿਹਾ ਕਿ ਜੇਕਰ ਸਾਨੂੰ ਐਨਕ੍ਰਿਪਸ਼ਨ ਤੋੜਨ ਲਈ ਕਿਹਾ ਜਾਂਦਾ ਹੈ, ਤਾਂ ਵ੍ਹਟਸਐਪ ਭਾਰਤ ਦੇਸ਼ ਛੱਡ ਦੇਵੇਗਾ।