ਜੇਕਰ ਤੁਹਾਡਾ ਫ਼ੋਨ ਜਲਦੀ ਡਿਸਚਾਰਜ ਹੋ ਰਿਹਾ ਹੈ ਤਾਂ ਸੰਭਵ ਹੈ ਕਿ ਤੁਹਾਡਾ ਫ਼ੋਨ ਹੈਕ ਹੋ ਗਿਆ ਹੋਵੇ, ਕਿਉਂਕਿ ਕਈ ਵਾਰ ਬੈਕਗ੍ਰਾਊਂਡ 'ਚ ਚੱਲ ਰਹੀਆਂ ਜਾਸੂਸੀ ਐਪਸ ਕਾਰਨ ਫ਼ੋਨ ਦੀ ਬੈਟਰੀ ਜਲਦੀ ਡਿਸਚਾਰਜ ਹੋ ਜਾਂਦੀ ਹੈ।



ਇਹ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਕਿ ਤੁਹਾਡੇ ਫੋਨ ਵਿੱਚ ਕੋਈ ਵੀ ਐਪ ਨਹੀਂ ਹੋਣੀ ਚਾਹੀਦੀ, ਜਿਸ ਦੀ ਤੁਸੀਂ ਵਰਤੋਂ ਨਾ ਕਰਦੇ ਹੋ।



ਕਈ ਵਾਰ ਕੋਈ ਐਪ ਤੁਹਾਡੀ ਇਜਾਜ਼ਤ ਤੋਂ ਬਿਨਾਂ ਇੰਸਟਾਲ ਹੋ ਜਾਂਦੀ ਹੈ, ਅਜਿਹੇ 'ਚ ਉਸ ਨੂੰ ਹਟਾਉਣਾ ਬਹੁਤ ਜ਼ਰੂਰੀ ਹੁੰਦਾ ਹੈ।



ਇਹ ਫੋਨ ਹੈਕਿੰਗ ਦਾ ਕਾਰਨ ਬਣ ਸਕਦਾ ਹੈ। ਇਹਨਾਂ ਅਣਜਾਣ ਐਪਸ ਵਿੱਚ ਜਾਸੂਸੀ ਸਾਫਟਵੇਅਰ ਲੁਕੇ ਹੋ ਸਕਦੇ ਹਨ।



ਜੇਕਰ ਤੁਹਾਡੀ ਡਿਵਾਈਸ ਤੇਜ਼ੀ ਨਾਲ ਗਰਮ ਹੋ ਰਹੀ ਹੈ ਤਾਂ ਇਹ ਸੰਭਵ ਹੈ ਕਿ ਜਾਸੂਸ ਰੀਅਲ ਟਾਈਮ ਵਿੱਚ ਡਿਵਾਈਸ ਦੀ ਸਥਿਤੀ ਨੂੰ ਟਰੈਕ ਕਰ ਰਹੇ ਹਨ।