ਦੇਸ਼ ਵਿੱਚ ਸਾਈਬਰ ਧੋਖਾਧੜੀ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਧੋਖੇਬਾਜ਼ ਨਵੇਂ-ਨਵੇਂ ਤਰੀਕਿਆਂ ਨਾਲ ਲੋਕਾਂ ਨਾਲ ਧੋਖਾ ਕਰ ਰਹੇ ਹਨ।

Published by: ਗੁਰਵਿੰਦਰ ਸਿੰਘ

ਇਸ ਸੰਦਰਭ ਵਿੱਚ ਇੱਕ ਨਵਾਂ ਘਪਲਾ ਸਾਹਮਣੇ ਆਇਆ ਹੈ। ਦਰਅਸਲ, ਆਨਲਾਈਨ ਘੁਟਾਲਾ ਪਿਗ ਬੁਚਰਿੰਗ ਬਹੁਤ ਤੇਜ਼ੀ ਨਾਲ ਫੈਲਿਆ ਹੈ।



ਇਸ ਦੇ ਮੱਦੇਨਜ਼ਰ ਮੇਟਾ ਨੇ ਵੱਡਾ ਕਦਮ ਚੁੱਕਦੇ ਹੋਏ 20 ਲੱਖ ਤੋਂ ਵੱਧ ਫਰਜ਼ੀ ਫੇਸਬੁੱਕ ਅਕਾਊਂਟ ਬੰਦ ਕਰ ਦਿੱਤੇ ਹਨ।

ਇਸ ਘਪਲੇ ‘ਚ ਧੋਖੇਬਾਜ਼ ਪਹਿਲਾਂ ਦੋਸਤੀ ਕਰਕੇ ਉਨ੍ਹਾਂ ਦਾ ਵਿਸ਼ਵਾਸ ਜਿੱਤਦੇ ਨੇ ਤੇ ਫਿਰ ਫਰਜ਼ੀ ਸਕੀਮਾਂ ਵਿੱਚ ਪੈਸਾ ਲਗਾਉਣ ਲਈ ਮਜਬੂਰ ਕਰਦੇ ਹਨ।

ਇਹ ਘੁਟਾਲਾ ਮੁੱਖ ਤੌਰ 'ਤੇ ਸੋਸ਼ਲ ਮੀਡੀਆ, ਡੇਟਿੰਗ ਐਪਸ ਅਤੇ ਟੈਕਸਟ ਸੰਦੇਸ਼ਾਂ ਰਾਹੀਂ ਲੋਕਾਂ ਤੱਕ ਪਹੁੰਚਣ ਦਾ ਕੰਮ ਕਰਦਾ ਹੈ।



ਇਹ ਅਪਰਾਧੀ ਪਹਿਲਾਂ ਆਪਣੇ ਆਪ ਨੂੰ ਇਮਾਨਦਾਰ ਤੇ ਭਰੋਸੇਮੰਦ ਵਿਅਕਤੀ ਦਿਖਾ ਕੇ ਲੋਕਾਂ ਨੂੰ ਕੁਝ ਪੈਸਾ ਕਮਾਉਣ ਦਾ ਲਾਲਚ ਦਿੰਦੇ ਹਨ।

Published by: ਗੁਰਵਿੰਦਰ ਸਿੰਘ

ਜਿਵੇਂ ਹੀ ਪੀੜਤ ਕੋਈ ਵੱਡਾ ਨਿਵੇਸ਼ ਕਰਦੇ ਹਨ, ਇਹ ਧੋਖੇਬਾਜ਼ ਸਾਰਾ ਪੈਸਾ ਲੈ ਕੇ ਗਾਇਬ ਹੋ ਜਾਂਦੇ ਹਨ।

Published by: ਗੁਰਵਿੰਦਰ ਸਿੰਘ

ਇਹ ਘੁਟਾਲਾ ਮੁੱਖ ਤੌਰ 'ਤੇ ਦੱਖਣ-ਪੂਰਬੀ ਏਸ਼ੀਆ ਦੇ ਸੰਗਠਿਤ ਅਪਰਾਧੀ ਗਰੋਹ ਦੁਆਰਾ ਚਲਾਇਆ ਜਾਂਦਾ ਹੈ।



ਉੱਥੇ ਲੋਕਾਂ ਨੂੰ ਚੰਗੀਆਂ ਨੌਕਰੀਆਂ ਦੇਣ ਦਾ ਵਾਅਦਾ ਕਰਕੇ ਬੁਲਾਇਆ ਜਾਂਦਾ ਹੈ ਅਤੇ ਫਿਰ ਉਨ੍ਹਾਂ ਨੂੰ ਹੋਰਾਂ ਨੂੰ ਠੱਗਣ ਲਈ ਮਜਬੂਰ ਕੀਤਾ ਜਾਂਦਾ ਹੈ।