ਹੁਣ ਬਦਲ ਸਕੋਗੇ Gmail ਯੂਜ਼ਰਨੇਮ, ਜਾਣੋ ਤਰੀਕਾ

Published by: ਏਬੀਪੀ ਸਾਂਝਾ

Google ਛੇਤੀ ਹੀ ਅਜਿਹਾ ਫੀਚਰ ਲਿਆਉਣ ਦੀ ਤਿਆਰੀ ਵਿੱਚ ਹੈ, ਜਿਸ ਨਾਲ ਯੂਜ਼ਰਸ ਆਪਣੇ ਪੁਰਾਣੇ ਜਾਂ ਅਜੀਬ ਲੱਗਣ ਵਾਲੇ ਯੂਜ਼ਰਨੇਮ ਨੂੰ ਬਦਲ ਸਕਣਗੇ, ਉਹ ਵੀ ਬਿਨਾਂ ਅਕਾਊਂਟ ਬਣਾਏ

Published by: ਏਬੀਪੀ ਸਾਂਝਾ

ਗੂਗਲ ਨੇ ਆਪਣੇ ਇੱਕ ਸਪੋਰਟ ਪੇਜ ‘ਤੇ ਜਾਣਕਾਰੀ ਦਿੱਤੀ ਹੈ ਕਿ ਉਹ ਅਜਿਹਾ ਇੱਕ ਨਵਾਂ ਆਪਸ਼ਨ ਪੇਸ਼ ਕਰ ਰਿਹਾ ਹੈ, ਜਿਸ ਨਾਲ @gmail.com ‘ਤੇ ਖਤਮ ਹੋਣ ਵਾਲਾ ਈਮੇਲ ਐਡਰੈਸ ਵੀ ਬਦਲਿਆ ਜਾ ਸਕੇਗਾ

Published by: ਏਬੀਪੀ ਸਾਂਝਾ

ਹੁਣ ਤੱਕ ਇਹ ਸੁਵਿਧਾ ਸਿਰਫ ਉਨ੍ਹਾਂ ਲੋਕਾਂ ਲਈ ਸੀ, ਜਿਨ੍ਹਾਂ ਨੇ ਕਿਸੇ ਥਰਡ ਪਾਰਟੀ ਈਮੇਲ ਤੋਂ ਗੂਗਲ ਅਕਾਊਂਟ ਬਣਾਇਆ ਸੀ, ਸਿੱਧੇ Gmail ਐਡਰੈਸ ਵਾਲੇ ਯੂਜ਼ਰਸ ਲਈ ਆਹ ਨਾਨਮੁਮਕਿਨ ਸੀ

Published by: ਏਬੀਪੀ ਸਾਂਝਾ

ਨਵਾਂ ਈਮੇਲ ਐਡਰੈਸ ਚੁਣਨ ਤੋਂ ਬਾਅਦ ਗੂਗਲ ਦੇ ਪੁਰਾਣੇ Gmail ਨੂੰ ਐਲੀਆਸ ਦੀ ਤਰ੍ਹਾਂ ਇਸਤੇਮਾਲ ਕਰ ਸਕਦਾ ਹੈ

Published by: ਏਬੀਪੀ ਸਾਂਝਾ

ਇਸ ਦਾ ਮਤਲਬ ਇਹ ਹੈ ਕਿ ਤੁਸੀਂ ਪੁਰਾਣੇ ਅਤੇ ਨਵੇਂ ਦੋਵੋਂ ਈਮੇਲ ਐਡਰੈਸ ਤੋਂ Google Services ਵਿੱਚ ਲਾਗਇਨ ਕਰ ਸਕੋਗੇ, ਚੰਗੀ ਗੱਲ ਤਾਂ ਇਹ ਹੈ ਕਿ ਪੁਰਾਣੇ ਈਮੇਲ ‘ਤੇ ਆਉਣ ਵਾਲੇ ਮੈਸੇਜ, ਫੋਟੋ, ਚੈਟ ਅਤੇ ਬਾਕੀ ਡਾਟਾ ਪੂਰੀ ਤਰ੍ਹਾਂ ਸੁਰੱਖਿਅਤ ਰਹੇਗਾ ਅਤੇ ਪਹਿਲੇ ਦੀ ਤਰ੍ਹਾਂ ਮਿਲਦਾ ਰਹੇਗਾ

Published by: ਏਬੀਪੀ ਸਾਂਝਾ

ਹਾਲਾਂਕਿ ਗੂਗਲ ਇਸ ਸੁਵਿਧਾ ਦੇ ਨਾਲ ਕੁਝ ਨਿਯਮ ਵੀ ਲਾਗੂ ਕਰੇਗਾ। ਯੂਜ਼ਰ ਨਵਾਂ Gmail ਐਡਰੈਸ ਚੁਣਨ ਤੋਂ ਬਾਅਦ ਇੱਕ ਸਾਲ ਤੱਕ ਕੋਈ ਦੂਜਾ ਨਵਾਂ Google ਅਕਾਊਂਟ ਨਹੀਂ ਬਣਾ ਸਕਣਗੇ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਈਮੇਲ ਐਡਰੈਸ ਬਦਲਣ ਦੀ ਸੁਵਿਧਾ ਸੀਮਤ ਹੋਵੇਗੀ ਅਤੇ ਜ਼ਿਆਦਾਤਰ ਤਿੰਨ ਵਾਰ ਹੀ ਇਸਤੇਮਾਲ ਕੀਤਾ ਜਾ ਸਕੇਗਾ

Published by: ਏਬੀਪੀ ਸਾਂਝਾ

ਫਿਲਹਾਲ ਇਹ ਫੀਚਰ ਸਾਰਿਆਂ ਲਈ ਲਾਈਵ ਨਹੀਂ ਹੋਇਆ ਹੈ, ਗੂਗਲ ਦੇ ਮੁਤਾਬਕ Gmail ਯੂਜ਼ਰਨੇਮ ਬਦਲਣ ਦੀ ਸੁਵਿਧਾ ਨੂੰ ਹੌਲੀ-ਹੌਲੀ ਰੋਲਆਊਟ ਕੀਤਾ ਜਾ ਰਿਹਾ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਸੰਭਵ ਹੈ ਕਿ ਕੂਝ ਯੂਜ਼ਰਸ ਨੂੰ ਇਹ ਆਪਸ਼ਨ ਤੁਰੰਤ ਨਾ ਦਿਖੇ ਅਤੇ ਉਨ੍ਹਾਂ ਨੂੰ ਥੋੜਾ ਜਿਹਾ ਇੰਤਜ਼ਾਰ ਕਰਨਾ ਪਵੇ, ਜੇਕਰ ਤੁਸੀਂ ਵੀ ਕੋਈ ਜਲਦਬਾਜ਼ੀ ਵਿੱਚ ਕੋਈ ਅਟਪਟਾ Gmail ਯੂਜ਼ਰਨੇਮ ਬਣਾ ਲਿਆ ਸੀ ਤਾਂ ਆਉਣ ਵਾਲੇ ਸਮੇਂ ਵਿੱਚ ਰਾਹਤ ਮਿਲ ਸਕਦੀ ਹੈ, ਮੰਨਿਆ ਜਾ ਰਿਹਾ ਹੈ ਕਿ 2026 ਤੱਕ ਇਹ ਸੁਵਿਧਾ ਜ਼ਿਆਦਾ ਯੂਜ਼ਰਸ ਦੇ ਲਈ ਉਪਲੱਬਧ ਹੋ ਜਾਵੇਗੀ ਅਤੇ Gmail ਇਸਤੇਮਾਲ ਕਰਨ ਦਾ ਐਕਸਪੀਰੀਅੰਸ ਪਹਿਲਾਂ ਨਾਲੋਂ ਜ਼ਿਆਦਾ ਸੌਖਾ ਹੋ ਜਾਵੇਗਾ

Published by: ਏਬੀਪੀ ਸਾਂਝਾ