ਭਾਰਤੀ ਲੋਕ ਪੜ੍ਹਨਾ-ਲਿਖਣਾ ਛੱਡਦੇ ਜਾ ਰਹੇ ਹਨ। ਇੰਟਰਨੈੱਟ ਉਪਰ ਗਿਆਨ ਦਾ ਖਜ਼ਾਨਾ ਪਿਆ ਹੈ ਪਰ ਸਿਰਫ ਤਿੰਨ ਫੀਸਦੀ ਭਾਰਤੀ ਹੀ ਗਿਆਨ ਵਧਾਉਣ ਲਈ ਪੜ੍ਹਦੇ ਹਨ।

ਇਸ ਦੇ ਉਲਟ 97 ਫੀਸਦੀ ਲੋਕ ਰੀਲਾਂ ਵੇਖ-ਵੇਖ ਹੀ ਸਮਾਂ ਬਰਬਾਦ ਕਰਦੇ ਹਨ। ਇਹ ਖੁਲਾਸਾ IAMAI ਦੀ ਰਿਪੋਰਟ ਵਿੱਚ ਹੋਇਆ ਹੈ।



ਸ਼ਹਿਰੀ ਤੇ ਪੇਂਡੂ ਭਾਰਤ ਦੋਵਾਂ ਵਿੱਚ OTT ਵੀਡੀਓ ਤੇ ਸੰਗੀਤ ਸਮੱਗਰੀ, ਔਨਲਾਈਨ ਸੰਚਾਰ (ਜਿਵੇਂ ਚੈਟ, ਈਮੇਲ ਤੇ ਕਾਲਾਂ) ਤੇ ਸੋਸ਼ਲ ਮੀਡੀਆ ਦੀ ਵਰਤੋਂ ਸਭ ਤੋਂ ਵੱਧ ਹੈ।

ਰਿਪੋਰਟ ਅਨੁਸਾਰ ਔਨਲਾਈਨ ਸਿਖਲਾਈ ਵਿੱਚ ਵਿਦਿਅਕ ਸਰੋਤਾਂ ਦੀ ਵਰਤੋਂ, ਸਕੂਲ ਜਾਂ ਕਾਲਜ ਦੀਆਂ ਕਲਾਸਾਂ ਵਿੱਚ ਹਿੱਸਾ ਲੈਣਾ ਤੇ ਔਨਲਾਈਨ ਪਲੇਟਫਾਰਮਾਂ ਜਾਂ ਐਪਸ ਰਾਹੀਂ ਹੁਨਰ ਵਿਕਾਸ ਪ੍ਰੋਗਰਾਮ ਸ਼ਾਮਲ ਹਨ।

ਹਾਲਾਂਕਿ ਇੰਟਰਨੈੱਟ ਉਪਭੋਗਤਾਵਾਂ ਦੀ ਗਿਣਤੀ ਵਧੀ ਹੈ ਪਰ ਔਨਲਾਈਨ ਸਿਖਲਾਈ ਵਿੱਚ ਕਮੀ ਲਗਾਤਾਰ ਵਧ ਰਿਹਾ ਹੈ।



75 ਪ੍ਰਤੀਸ਼ਤ ਉਪਭੋਗਤਾ ਸੰਚਾਰ ਦੇ ਉਦੇਸ਼ਾਂ ਜਿਵੇਂ ਚੈਟਿੰਗ, ਈਮੇਲ ਜਾਂ ਕਾਲਿੰਗ ਲਈ ਇੰਟਰਨੈੱਟ ਦੀ ਵਰਤੋਂ ਕਰਦੇ ਹਨ।



74 ਪ੍ਰਤੀਸ਼ਤ ਉਪਭੋਗਤਾ ਫੇਸਬੁੱਕ, ਇੰਸਟਾਗ੍ਰਾਮ ਤੇ ਵਟਸਐਪ ਵਰਗੇ ਪਲੇਟਫਾਰਮਾਂ 'ਤੇ ਸਰਗਰਮ ਹਨ।



54 ਪ੍ਰਤੀਸ਼ਤ ਉਪਭੋਗਤਾ ਔਨਲਾਈਨ ਗੇਮਿੰਗ ਵਿੱਚ ਦਿਲਚਸਪੀ ਰੱਖਦੇ ਹਨ।



ਆਡੀਓ ਤੇ ਵੀਡੀਓ ਸਮੱਗਰੀ ਜਿਵੇਂ ਵੀਡੀਓ, ਸੰਗੀਤ ਤੇ ਪੋਡਕਾਸਟ ਸਭ ਤੋਂ ਵੱਧ ਵੇਖੇ-ਸੁਣੇ ਜਾਂਦੇ ਹਨ।



ਭਾਰਤੀ ਇੰਟਰਨੈੱਟ ਉਪਭੋਗਤਾ ਪ੍ਰਤੀ ਦਿਨ ਔਸਤਨ 90 ਮਿੰਟ ਆਨਲਾਈਨ ਬਿਤਾਉਂਦੇ ਹਨ, ਜਦੋਂਕਿ ਸ਼ਹਿਰੀ ਉਪਭੋਗਤਾ ਪੇਂਡੂ ਉਪਭੋਗਤਾਵਾਂ ਨਾਲੋਂ ਥੋੜ੍ਹਾ ਜ਼ਿਆਦਾ ਸਮਾਂ ਆਨਲਾਈਨ ਬਿਤਾਉਂਦੇ ਹਨ।